ਤੇਜ਼ ਰਫਤਾਰ ਕਾਰ ''ਚ ਆ ਵਜਿਆ ਉਡਦਾ ਹੋਇਆ ਬੀਅਰ ਦਾ ਟਰੱਕ

05/17/2018 12:04:58 AM

ਸਿਡਨੀ — ਸ਼ੋਸਲ ਮੀਡੀਆ 'ਤੇ ਇਸ ਸਮੇਂ ਆਸਟਰੇਲੀਆ 'ਚ ਹੋਏ ਇਕ ਕਾਰ ਐਕਸੀਡੈਂਟ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਪਿੱਛੇ ਹੀ ਖਾਸ ਕਾਰਨ ਹੈ। ਦਰਅਸਲ ਇਹ ਹਾਦਸਾ ਹੋਰ ਕਾਰ ਐਕਸੀਡੈਂਟ ਦੀ ਤਰ੍ਹਾਂ ਨਹੀਂ ਹੈ। ਜ਼ਿਆਦਾਤਰ ਤੇਜ਼ ਸਪੀਡ ਨਾਲ ਚੱਲਦੀਆਂ ਕਾਰਾਂ ਆਪਣਾ ਕੰਟਰੋਲ ਖੋਹ ਕੇ ਸੜਕ 'ਤੇ ਦੂਜੇ ਨਾਲ ਟਕਰਾ ਜਾਂਦੀਆਂ ਹਨ, ਪਰ ਆਸਟਰੇਲੀਆ 'ਚ ਹੋਏ ਐਕਸੀਡੈਂਟ 'ਚ ਅਜਿਹਾ ਕੁਝ ਨਹੀਂ ਹੋਇਆ। ਇਥੇ ਕਾਰਨ ਦਾ ਐਕਸੀਡੈਂਟ ਤਾਂ ਹੋਇਆ ਪਰ ਕਿਸੇ ਕਾਰ ਜਾਂ ਕਿਸੇ ਵਾਹਨ ਨਾਲ ਨਹੀਂ, ਬਲਕਿ ਬੀਅਰ ਦੇ ਟਰੱਕ ਨਾਲ ਹੋਇਆ।


ਰਿਪੋਰਟ ਮੁਤਾਬਕ ਸਿਡਨੀ ਦੇ ਐੱਮ-4 ਐਕਸਪ੍ਰੈਸ ਵੇਅ 'ਚ ਇਕ ਕਾਰ ਤੇਜ਼ ਸਪੀਡ ਨਾਲ ਚੱਲ ਰਹੀ ਸੀ, ਅਚਾਨਕ ਹੀ ਸੱਜੇ ਪਾਸਿਓ ਬੀਅਰ ਦਾ ਇਕ ਟਰੱਕ ਉਡਦਾ ਹੋਇਆ ਆਇਆ ਅਤੇ ਕਾਰ ਦੀ ਵਿੰਡਸਕ੍ਰੀਨ ਨਾਲ ਟਕਰਾ ਗਿਆ ਜਿਸ ਕਾਰਨ ਉਸ ਦਾ ਗਲਾਸ (ਸ਼ੀਸ਼ਾ) ਟੁੱਟ ਗਿਆ। ਇਹ ਰੂਹ ਕੰਬਾ ਦੇਣ ਵਾਲਾ ਹਾਦਸਾ ਕਾਰ 'ਚ ਲੱਗੇ ਕੈਮਰੇ 'ਚ ਕੈਦ ਹੋ ਗਿਆ। ਪਹਿਲੀ ਵਾਰ ਵੀਡੀਓ ਦੇਖਣ 'ਤੇ ਕੋਈ ਇਹ ਨਹੀਂ ਸਮਝ ਪਾਇਆ ਕਿ ਆਖਿਰ ਅਚਾਨਕ ਕਾਰ ਨਾਲ ਟਕਰਾਉਣ ਵਾਲੀ ਚੀਜ਼ ਕੀ ਹੈ, ਪਰ ਜੇਕਰ ਤੁਸੀਂ ਵੀਡੀਓ ਨੂੰ ਸਲੋਅ-ਮੋਸ਼ਨ 'ਚ ਦੇਖੋਗੇ ਤਾਂ ਤੁਹਾਨੂੰ ਬੀਅਰ ਦਾ ਟਰੱਕ ਸਾਫ-ਸਾਫ ਦਿਖ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਅਰ ਦੇ ਟਰੱਕ ਨਾਲ ਟਕਰਾਉਣ ਕਾਰਨ ਕਾਰ ਦੇ ਸਾਹਮਣੇ ਹਿੱਸੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਕਾਰ 'ਚ ਬੈਠੇ ਲੋਕਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ। ਫੇਸਬੁੱਕ 'ਤੇ ਜਿਸ ਔਰਤ ਵੱਲੋਂ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ, ਉਸ ਦਾ ਕਹਿਣਾ ਹੈ ਕਿ ਇਹ ਕਾਰ ਉਸ ਦੇ ਪਿਤਾ ਜੀ ਚਲਾ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਇਹ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ, ਪਰ ਰਾਹਤ ਦੀ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਸੱਟ ਨਹੀਂ ਲੱਗੀ। ਕੈਰੋਲੀਨ ਵੁਡਸ ਨਾਂ ਦੀ ਔਰਤ ਨੇ ਲਿਖਿਆ, 'ਮੇਰੇ ਪਿਤਾ ਜੀ ਇਸ ਕਾਰ ਨੂੰ ਚਲਾ ਰਹੇ ਸਨ, ਉਹ ਠੀਕ ਹਨ ਬਸ ਹਲਕੀਆਂ ਜਿਹੀਆਂ ਸੱਟਾਂ ਲੱਗਈਆਂ ਹਨ। ਭਗਵਾਨ ਦਾ ਸ਼ੁਕਰ ਹੈ ਕਿ ਟਰੱਕ ਖਾਲੀ ਸੀ ਨਹੀਂ ਤਾਂ ਬਹੁਤ ਬੁਰਾ ਹੋ ਸਕਦਾ ਸੀ।