ਚਲਦੀ ਟਰੇਨ ''ਚ ਡਰਾਈਵਰ ਨੂੰ ਮਾਰਿਆ ਪੱਥਰ, ਹਸਪਤਾਲ ''ਚ ਦਾਖਲ

05/23/2018 2:50:27 AM

ਨਵੀਂ ਦਿਲੀ -  ਨਵੀਂ ਦਿਲੀ ਰੇਲਵੇ ਸਟੇਸ਼ਨ ਤੋਂ ਕਟਰਾ ਜਾਣ ਵਾਲੀ 22461 ਸ਼੍ਰੀ ਸ਼ਕਤੀ ਐਕਸਪ੍ਰੈੱਸ ਰੇਲ ਦੇ ਡਰਾਈਵਰ ਨੂੰ ਨਰੇਲਾ 'ਚ ਇਕ ਅਣਪਛਾਤੇ ਵਿਅਕਤੀ ਨੇ ਪੱਥਰ ਮਾਰਿਆ। ਸ਼ਾਮ ਦਾ ਸਮੇਂ ਸਾਢੇ 6 ਵਜੇ ਜਦੋਂ ਰੇਲ ਨਰੇਲਾ ਪਹੁੰਚ ਰਹੀ ਸੀ, ਉਦੋਂ ਪੱਥਰ ਮਾਰਿਆ, ਜੋ ਡਰਾਈਵਰ ਰਾਜਬੀਰ ਸਿੰਘ ਦੇ ਸਿਰ 'ਤੇ ਜਾ ਲੱਗਾ, ਜਿਸ ਦੇ ਬਾਅਦ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਮਲੇ ਦੇ ਕੁਝ ਸਮੇਂ ਬਆਦ ਦੂਸਰੇ ਡਰਾਈਵਰ ਨੂੰ ਬੁਲਾਇਆ ਗਿਆ ਅਤੇ ਟਰੇਨ ਨੂੰ ਰਵਾਨਾ ਕੀਤਾ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜ਼ਖਮੀ ਡਰਾਈਵਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦਾ ਇਲਾਜ ਚਲ ਰਿਹਾ ਹੈ।