ਬੱਚਿਆਂ ਦੀ ਭੁੱਖ ਵਧਾਉਣ ''ਚ ਬੇਹੱਦ ਮਦਦਗਾਰ ਹੈ ਇਹ ਘਰੇਲੂ ਨੁਸਖਾ

05/26/2018 12:48:22 PM

ਨਵੀਂ ਦਿੱਲੀ— ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਉਸ ਨੂੰ ਪੂਰਣ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ। ਇਹ ਉਸ ਨੂੰ ਪੋਸ਼ਟਿਕ ਆਹਾਰ ਖਾਣ ਨਾਲ ਹੀ ਮਿਲੇਗਾ। ਜੇ ਬੱਚਾ ਭੋਜਨ ਹੀ ਨਹੀਂ ਖਾਏਗਾ ਤਾਂ ਹੈਲਦੀ ਕਿਵੇਂ ਰਹੇਗਾ। ਅੱਜਕਲ ਭੁੱਖ ਨਾ ਲੱਗਣ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਪੇਰੇਂਟਸ ਬੱੱਚਿਆਂ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਦਿੰਦੇ ਹਨ। ਦਵਾਈਆਂ ਦੇਣਾ ਵੀ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਜੇ ਤੁਸੀਂ ਵੀ ਬੱਚਿਆਂ ਦੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਬੱਚੇ ਨੂੰ ਘਰ 'ਤੇ ਟਾਨਿਕ ਤਿਆਰ ਕਰਕੇ ਪਿਲਾਓ ਅਤੇ ਬੱਚਿਆਂ ਦੀ ਭੁੱਖ ਵਧਾਓ।
ਟਾਨਿਕ ਬਣਾਉਣ ਦੀ ਸਮੱਗਰੀ
-
ਅਮਰੂਦ 200 ਗ੍ਰਾਮ
- ਅਨਾਰ 1
- ਮਸੰਮੀ 1
- ਪੁਦੀਨੇ ਦੇ ਪੱਤੇ 4-7
- ਅਜਵਾਈਨ 5 ਗ੍ਰਾਮ
- ਨਿੰਬੂ ਦਾ ਰਸ 1
- ਅਦਰਕ 5 ਗ੍ਰਾਮ
- ਸ਼ੱਕਰ 2 ਚੱਮਚ
- ਸੇਂਧਾ ਨਮਕ 2
ਟਾਨਿਕ ਬਣਾਉਣ ਦੀ ਵਿਧੀ
ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਬਲੈਂਡਰ 'ਚ ਪਾ ਕੇ ਬਲੈਂਡ ਕਰ ਲਓ ਅਤੇ ਫਿਰ ਜਾਲੀਦਾਰ ਕੱਪੜੇ ਨਾਲ ਛਾਣ ਲਓ। ਫਿਰ ਇਸ ਨੂੰ ਬੋਤਲ 'ਚ ਪਾ ਕੇ ਰੱਖ ਲਓ।
ਵਰਤੋਂ ਕਰਨ ਦਾ ਤਰੀਕਾ
ਇਸ ਦਾ 1-1 ਚੱਮਚ ਹਰ ਰੋਜ਼ ਬੱਚੇ ਨੂੰ ਖਾਣਾ ਖਾਣ ਤੋਂ ਪਹਿਲਾਂ ਦਿਓ ਇਸ ਨਾਲ ਬੱਚੇ ਦੀ ਭੁੱਖ ਵਧ ਜਾਵੇਗੀ।