ਗਰਮੀ ''ਚ ਸਰਵ ਕਰੋ Thanos Cocktail

05/23/2018 3:16:48 PM

ਜਲੰਧਰ— ਗਰਮੀ 'ਚ ਘਰ ਆਉਂਦੇ ਹੀ ਕੁਝ ਠੰਡਾ ਮਿਲ ਜਾਵੇ ਤਾਂ ਥਕਾਵਟ ਦੂਰ ਹੋ ਜਾਂਦੀ ਹੈ। ਜੇਕਰ ਤੁਸੀਂ ਵੀ ਇਸ ਵਾਰ ਨਵੀਂ ਤਰ੍ਹਾਂ ਦੀ ਡ੍ਰਿੰਕ ਪੀਣਾ ਚਾਹੁੰਦੇ ਹੋ ਤਾਂ ਥਾਨੋਸ ਕੋਕਟੇਲ ਬਣਾ ਕੇ ਪੀਓ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਸਿੰਪਲ ਸਿਰਪ
ਗੋਲਡ ਸੈਂਡਿੰਗ ਸ਼ੂਗਰ (Gold sanding sugar)
ਟਕੀਲਾ - 30 ਮਿ. ਲੀ.
ਕੋਇਨਟ੍ਰੀਓ Cointreau - 15 ਮਿ.ਲੀ.
ਨਿੰਬੂ ਦਾ ਰਸ - 15 ਮਿ.ਲੀ.
ਅਨਾਨਾਸ ਦਾ ਜੂਸ - 120 ਮਿ.ਲੀ.
ਚੈਰੀ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਗਿਲਾਸ ਦੇ ਰਿਮ ਨੂੰ ਸਿਪਲ ਸਿਰਪ ਵਿਚ ਡਿੱਪ ਕਰੋ ਅਤੇ ਫਿਰ ਗੋਲਡ ਸੈਂਡਿੰਗ ਸ਼ੂਗਰ ਵਿਚ ਡਿੱਪ ਕਰਨ ਤੋਂ ਬਾਅਦ ਇਕ ਪਾਸੇ ਰੱਖ ਦਿਓ।
2. ਹੁਣ ਸ਼ੇਕਰ 'ਚ 30 ਮਿ.ਲੀ. ਟਕੀਲਾ, 15 ਮਿ.ਲੀ. ਕੋਇਨਟ੍ਰੀਓ Cointreau, 5 ਮਿ.ਲੀ.ਨਿੰਬੂ ਦਾ ਰਸ ਅਤੇ 120 ਮਿ.ਲੀ. ਅਨਾਨਾਸ ਦਾ ਜੂਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਫਿਰ ਤਿਆਰ ਕੀਤੇ ਗਿਲਾਸ 'ਚ ਬਰਫ ਪਾਓ।
4. ਹੁਣ ਇਸ ਵਿਚ ਤਿਆਰ ਕੀਤਾ ਮਿਸ਼ਰਣ ਪਾ ਕੇ ਚੈਰੀ ਨਾਲ ਗਾਰਨਿਸ਼ ਕਰਕੇ ਸਰਵ ਕਰੋ।