ਔਲਾਦ ਦਿਵਾਉਣ ਦਾ ਦਾਅਵਾ ਕਰ ਤਾਂਤ੍ਰਿਕ ਨੇ ਪਤੀ ਸਾਹਮਣੇ ਕੀਤਾ ਪਤਨੀ ਦਾ ਰੇਪ

05/22/2018 10:04:57 PM

ਹਾਵੜਾ—ਪਰਿਵਾਰਿਕ ਅਸ਼ਾਂਤੀ ਠੀਕ ਕਰਨ ਅਤੇ ਬੇਔਲਾਦ ਔਰਤ ਨੂੰ ਔਲਾਦ ਦਿਲਾਉਣ ਦਾ ਦਾਅਵਾ ਕਰਨ ਵਾਲੇ ਇਕ ਢੋਂਗੀ ਤਾਂਤ੍ਰਿਕ ਨੂੰ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਤਾਂਤ੍ਰਿਕ ਕਈ ਔਰਤਾਂ ਨਾਲ ਬਲਾਤਕਾਰ ਕਰ ਚੁੱਕਿਆ ਹੈ, ਪਰ ਸਬੂਤਾਂ ਦੀ ਕਮੀ ਕਾਰਨ ਉਸ ਨੂੰ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਸੀ। ਦੋਸ਼ੀ ਰਹਮਤ ਅਲੀ ਸ਼ੇਖ (42) ਨੂੰ ਹਾਵੜਾ ਦੇ ਜਗਤਬੱਲਵਪੁਰ ਸਥਿਤ ਉਸ ਦੇ ਆਸ਼ਰਮ ਨੇੜੇ ਬਣੇ ਕਬ੍ਰਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ। ਇਕ ਜੋੜੇ ਨੇ ਸ਼ੇਖ ਖਿਲਾਫ ਸ਼ਿਕਾਇਤ ਦਰਜ ਕਰਵਾਈ ਕਿ ਐਤਵਾਰ ਨੂੰ ਉਨ੍ਹਾਂ ਨੇ ਆਖਰੀ ਮੁਲਾਕਾਤ ਦੌਰਾਨ ਤਾਂਤ੍ਰਿਕ ਦੇ ਸਹਿਯੋਗੀਆਂ ਨੇ ਪੀੜਤਾ ਦੇ ਪਤੀ ਨੂੰ ਇਕ ਖੰਭੇ ਨਾਲ ਬੰਨ ਕੇ ਕਮਰੇ 'ਚ ਇਕੱਲਾ ਛੱਡ ਦਿੱਤਾ। 
ਇਸ ਤੋਂ ਬਾਅਦ ਦੋਸ਼ੀ ਨੇ ਔਰਤ ਦੇ ਪਤੀ ਸਾਹਮਣੇ ਉਸ ਦਾ ਬਲਾਤਕਾਰ ਕੀਤਾ ਅਤੇ ਕੈਸ਼ ਸਮੇਤ ਕੀਮਤੀ ਸਮਾਨ ਲੁੱਟ ਲਿਆ। ਪੁਲਸ ਉਸ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਿਕ ਇਕ ਔਰਤ ਪਰਿਵਾਰਿਕ ਅਸ਼ਾਂਤੀ ਤੋਂ ਮੁਕਤੀ ਪਾਉਣ ਲਈ ਤਾਂਤ੍ਰਿਕ ਦੇ ਘਰ ਪਹੁੰਚੀ।
ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਦੋਵੇਂ ਸਕੂਲ ਟੀਚਰ ਹਨ ਪਰ ਦੋਵਾਂ ਦੇ ਕੋਈ ਬੱਚਾ ਨਾ ਹੋਣ ਦੀ ਵਜ੍ਹਾ ਤੋਂ ਉਹ ਤਾਂਤ੍ਰਿਕ ਦੇ ਕੋਲ ਗਏ ਸੀ। ਆਸ਼ਰਮ ਤੋਂ ਪਰਤਦੇ ਸਮੇਂ ਐਤਵਾਰ ਨੂੰ ਜੋੜੇ ਨੇ ਰਹਮਤ ਅਤੇ ਉਸ ਦੇ ਸਾਥੀਆਂ ਖਿਲਾਫ ਜਗਤਬੱਲਵਪੁਰ ਪੁਲਸ ਥਾਣੇ 'ਚ ਰਿਪੋਰਟ ਦਰਜ ਕਰਵਾਈ। ਪੁਲਸ ਨੇ ਔਰਤ ਨੂੰ ਮੈਡੀਕੋ-ਲੀਗਲ ਟੈਸਟ ਲਈ ਭੇਜ ਦਿੱਤਾ। ਰਿਪੋਰਟ 'ਚ ਸਾਫ ਹੋ ਗਿਆ ਹੈ ਕਿ ਔਰਤ ਨਾਲ ਬਲਾਤਕਾਰ ਹੋਇਆ ਹੈ।
ਤਾਂਤ੍ਰਿਕ ਦਾ ਦਾਅਵਾ ਜੋੜੇ ਦੀ ਸਹਿਮਤੀ ਨਾਲ ਬਣਾਏ ਸਬੰਧ
ਪੁਲਸ ਨੇ ਸ਼ੇਖ ਦੇ ਆਸ਼ਰਮ 'ਚ ਛਾਪੇਮਾਰੀ ਕੀਤੀ ਪਰ ਆਸ਼ਰਮ ਦੇ ਲੋਕਾਂ ਨੇ ਦੱਸਿਆ ਕਿ ਉਹ ਨੇੜੇ ਦੇ ਕਬ੍ਰਿਸਤਾਨ 'ਚ ਮੇਡੀਟੇਸ਼ਨ ਲਈ ਗਿਆ ਹੈ। ਇਸ ਤੋਂ ਬਾਅਦ ਦੋਸ਼ੀ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ। ਸੋਮਵਾਰ ਨੂੰ ਕੋਰਟ 'ਚ ਪੇਸ਼ੀ ਦੌਰਾਨ ਦੋਸ਼ੀ ਨੇ ਸਵੀਕਾਰ ਕੀਤਾ ਕਿ ਜੋੜੇ ਦੀ ਸਮੱਸਿਆ ਦੇ ਹੱਲ ਲਈ ਉਸ ਨੇ ਅਜਿਹਾ ਕੀਤਾ ਪਰ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸਭ ਕੁਝ ਜੋੜੇ ਦੀ ਸਹਿਮਤੀ ਨਾਲ ਹੋਇਆ ਸੀ।
ਉਸ ਨੇ ਦੋਸ਼ ਲਗਾਇਆ ਕਿ ਹੁਣ ਉਹ ਹੀ ਲੋਕ ਆਪਰਾਧਿਕ ਮਾਮਲੇ 'ਚ ਫਸਾਉਣ ਲਈ ਇਸ ਤੋਂ ਇਨਕਾਰ ਕਰ ਰਹੇ ਹਨ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਤਾਂਤ੍ਰਿਕ ਨੂੰ ਬਲਾਤਕਾਰ ਅਤੇ ਲੁੱਟ ਦੇ ਤਹਿਤ ਮਾਮਲੇ ਦਰਜ ਕਰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਪੁਲਸ ਹਿਰਾਸਤ 'ਚ ਰੱਖਿਆ ਗਿਆ ਹੈ। ਹੁਣ ਅਸੀਂ ਤਾਂਤ੍ਰਿਕ ਦੇ ਆਸ਼ਰਮ 'ਚ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਂਚ ਕਰਾਂਗੇ।