ਚੰਡੀਗੜ੍ਹ ਦੇ 10 ਸਾਲਾ ਅੰਸ਼ੂਮਨ ਨੇ ਜਿੱਤਿਆ ਸੋਨ ਤਮਗਾ

05/29/2018 9:18:18 AM

ਚੰਡੀਗੜ੍ਹ—ਚੰਡੀਗੜ੍ਹ ਦੇ 10 ਸਾਲਾ ਤਾਈਕਵਾਂਡੋ ਖਿਡਾਰੀ ਅੰਸ਼ੂਮਨ ਨੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਆਯੋਜਿਤ ਕੌਮਾਂਤਰੀ ਤਾਈਕਵਾਂਡੋ ਚੈਂਪੀਅਨਸ਼ਿਪ-2 ਕੀਵਨ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਿਆ।
ਇਸ ਚੈਂਪਅਨਸ਼ਿਪ 'ਚ 8 ਦੇਸ਼ਾਂ ਦੇ 1500 ਤੋਂ ਵੱਧ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸੀ।  ਅੰਸ਼ੂਮਨ ਨੇ ਉਪ-ਜੂਨੀਅਰ ਸ਼੍ਰੇਣੀ (44-50 ਕਿ. ਗ੍ਰਾ.) ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਕਿਊਰੂਗੀ 'ਚ ਸੋਨ ਤਮਗਾ ਜਿੱਤਿਆ।  ਅੰਸ਼ੂਮਨ ਨੇ ਸੋਨ ਤਮਗਾ ਜਿੱਤਣ ਤੋਂ ਇਲਾਵਾ ਦੇਸ਼ ਲਈ ਪੂਮਸੇ ਤੇ ਪ੍ਰੋਫੈਸ਼ਨਲ ਫਾਈਟ 'ਚ ਦੋ ਕਾਂਸੀ ਤਮਗੇ ਜਿੱਤੇ।