ਕੇ.ਕੇ.ਆਰ. ਦੇ ਕਪਤਾਨ ਦਿਨੇਸ਼ ਕਾਰਤਿਕ ਬਣੇ 5000+ ਕੱਲਬ ਦੇ ਨਵੇਂ ਮੈਂਬਰ

05/25/2018 12:35:19 PM

ਨਵੀਂ ਦਿੱਲੀ— ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਟੀ-20 ਕ੍ਰਿਕਟ 'ਚ (ਹਰ ਲੇਵਲ 'ਤੇ) 5000+ ਕਲੱਬ ਦੇ ਨਵੇਂ ਮੈਂਬਰ ਬਣ ਗਏ ਹਨ। ਰਾਜਸਥਾਨ ਰਾਇਲਜ਼ ਦੇ ਖਿਲਾਫ ਆਈ.ਪੀ.ਐੱਲ-11 ਦੇ ਮੁਕਾਬਲੇ 'ਚ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਆਪਣੀ ਟੀਮ ਕੋਲਕਾਤਾ ਨਾਈਟਰਾਈਡਰਜ਼ ਨੂੰ ਜਿੱਤ ਦਿਵਾਉਣ ਦੇ ਦੌਰਾਨ ਉਨ੍ਹਾਂ ਇਹ ਉਪਲਬਧੀ ਹਾਸਲ ਕੀਤੀ।ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਕਪਤਾਨੀ ਸੰਭਾਲ ਰਹੇ ਕਾਰਤਿਕ ਨੇ ਇਕ ਦਸੰਬਰ 2006 ਨੂੰ ਸਾਊਥ ਅਫਰੀਕਾ ਦੇ ਖਿਲਾਫ ਭਾਰਤ ਦੇ ਲਈ ਟੀ-20 'ਚ ਆਪਣਾ ਪਹਿਲਾਂ ਮੈਚ ਖੇਡਿਆ ਸੀ। ਇਸ ਮੁਕਾਮ ਤੱਕ ਪਹੁੰਚਣ 'ਚ ਉਨ੍ਹਾਂ ਨੇ 11 ਸਾਲ 173 ਦਿਨ ਲਗ ਗਏ। ਕਾਰਤਿਕ ਭਾਰਤ ਦੇ ਪੰਜਵੇਂ ਅਤੇ ਦੁਨੀਆ ਦੇ 12ਵੇਂ ਬੱਲੇਬਾਜ਼ ਹਨ ਜਿਨ੍ਹਾਂ ਨੇ ਬਿਨ੍ਹਾਂ ਕੋਈ ਸੈਂਕੜਾ ਲਗਾਏ ਟੀ-20 'ਚ ਪੰਜ ਹਜ਼ਾਰ ਦੌੜਾਂ ਦਾ ਅੰਕੜਾਂ ਛੂਹਿਆ ਹੈ।

ਟੀ-20 ਕ੍ਰਿਕਟ 'ਚ 39 ਖਿਡਾਰੀਆਂ ਨੇ ਪੰਜ ਹਜ਼ਾਰ ਅਤੇ ਇਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਭਾਰਤ ਵਲੋਂ ਹੁਣ ਤੱਕ ਕੁਲ 8 ਬੱਲੇਬਾਜ਼ਾਂ ਨੇ ਟੀ-20 'ਚ 5 ਹਜ਼ਾਰ ਦੌੜਾਂ ਬਣਾਈਆਂ ਹਨ। ਭਾਰਤ ਦੇ ਬਾਅਦ ਅਸਟ੍ਰੇਲੀਆ ਦਾ ਨੰਬਰ ਆਉਂਦਾ ਹੈ ਜਿਸਦੇ 7 ਖਿਡਾਰੀਆਂ ਨੇ ਟੀ-20 'ਚ 5000 ਦੌੜਾਂ ਬਣਾਈਆਂ ਹਨ। ਕਾਰਤਿਕ ਦੇ ਇਲਾਵਾ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ , ਵਿਰਾਟ ਕੋਹਲੀ, ਰੋਹਿਤ ਸ਼ਰਮਾ, ਗੌਤਮ ਗੰਭੀਰ, ਸ਼ਿਖਰ ਧਵਨ, ਅਤੇ ਰਾਬਿਨ ਉਥਪਾ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਦੁਨੀਆ ਦੇ ਕੁਲ 39 ਕ੍ਰਿਕਟਰਾਂ ਮੇ ਹੁਣ ਤੱਕ ਟੀ-20 ਕ੍ਰਿਕਟ 'ਚ 5 ਹਜ਼ਾਰ ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਵੈਸਟ ਇੰਡੀਜ਼ ਦੇ ਓਪਨਰ ਕ੍ਰਿਸ ਗੇਲ ਨੇ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ ਕੁਲ 11436 ਦੌੜਾਂ ਟੀ-20 ਕ੍ਰਿਕਟ 'ਚ ਦਰਜ ਹੈ। ਭਾਰਤ ਵੱਲੋਂ ਸੁਰੇਸ਼ ਰੈਨਾ ਨੇ ਟੀ-20 'ਚ 7791 ਦੌੜਾਂ ਬਣਾਈਆ ਹਨ। ਰੈਨਾ ਆਈ.ਪੀ.ਐੱਲ. 'ਚ ਗੁਜ਼ਰਾਤ ਲਾਇੰਸ ਦੀ ਕਪਤਾਨੀ ਸੰਭਾਲ ਚੁੱਕੇ ਹਨ ਜੋ ਟੀਮ ਹੁਣ ਲੀਗ 'ਚ ਮੌਜੂਦ ਨਹੀਂ ਹੈ।