ਡਿਪਟੀ CM ਸੁਸ਼ੀਲ ਮੋਦੀ ਨੂੰ ਕੋਰਟ ਨੇ ਭੇਜਿਆ ਸੰਮਨ

05/22/2018 4:00:08 PM

ਬਿਹਾਰ— ਬਿਹਾਰ 'ਚ ਸੰਸਦ ਅਤੇ ਵਿਧਾਇਕਾਂ ਦੀ ਵਿਸ਼ੇਸ਼ ਅਦਾਲਤ ਨੇ ਇੱਕਠੇ ਹੀ ਬੀ.ਜੇ.ਪੀ ਦੇ ਕਈ ਵੱਡੇ ਨੇਤਾਵਾਂ ਨੂੰ ਸੰਮਨ ਜਾਰੀ ਕੀਤਾ ਹੈ। ਜਿਨ੍ਹਾਂ ਨੇਤਾਵਾਂ ਨੂੰ ਸੰਮਨ ਜਾਰੀ ਕੀਤਾ ਗਿਆ ਹੈ ਉਨ੍ਹਾਂ 'ਚ ਉਪ-ਮੁੱਖਮੰਤਰੀ ਸੁਸ਼ੀਲ ਕੁਮਾਰ ਮੋਦੀ ਸ਼ਾਮਲ ਹਨ। 
ਮਾਮਲਾ ਪਟਨਾ ਦੇ ਸਕੱਤਰੇਤ ਦੇ ਸਾਹਮਣੇ ਰੇਲਵੇ ਨੂੰ ਬੰਦ ਕਰਕੇ ਪ੍ਰਦਰਸ਼ਨ ਕਰਨ ਨਾਲ ਜੁੜਿਆ ਹੈ। ਇਸ ਮਾਮਲੇ 'ਚ ਕੋਰਟ ਨੇ ਡਿਪਟੀ ਸੀ.ਐਮ ਦੇ ਦੋ ਸਿਹਤ ਮੰਤਰੀ ਮੰਗਲ ਪਾਂਡੇ, ਨੰਦ ਕਿਸ਼ੋਰ ਯਾਦਵ, ਸੁਸ਼ਮਾ ਸਾਹੂ, ਬੀ.ਜੇ.ਪੀ ਵਿਧਾਇਕ ਨਿਤਿਨ ਨਵੀਨ ਨੂੰ ਵੀ ਸੰਮਨ ਭੇਜਿਆ ਹੈ।
ਸਕੱਤਰੇਤ ਦੇ ਸਾਹਮਣੇ ਰੇਲਵੇ ਨੂੰ ਬੰਦ ਕਰਕੇ ਪ੍ਰਦਰਸ਼ਨ ਕਰਨ ਦੇ ਮਾਮਲੇ 'ਚ ਐਸ.ਪੀ/ਐਮ.ਐਲ.ਏ ਕੋਰਟ 'ਚ ਸੁਣਵਾਈ ਹੋਈ। ਕੋਰਟ 'ਚ ਮੌਜੂਦ ਨਾ ਰਹਿਣ 'ਤੇ ਇਹ ਸੰਮਨ ਜਾਰੀ ਕੀਤਾ ਗਿਆ। ਐਮ.ਪੀ/ਐਮ.ਐਲ.ਏ ਵਿਸ਼ੇਸ਼ ਅਦਾਲਤ ਦੇ ਸੀਨੀਅਰ ਜੱਜ ਪਰਸ਼ੁਰਾਮ ਸਿੰਘ ਯਾਦਵ ਨੇ ਮਾਮਲੇ 'ਚ ਸੁਣਵਾਈ ਕੀਤੀ ਸੀ।