ਡਿਵੀਲਿਅਰਸ ਵਲੋਂ ਲਏ ਸੰਨਿਆਸ ਦੇ ਫੈਸਲੇ ''ਤੇ ਸਾਰੇ ਕ੍ਰਿਕਟਰ ਹੈਰਾਨ, ਜਾਣੋ ਕਿਸ ਨੇ ਕੀ ਕਿਹਾ

05/23/2018 9:46:41 PM

ਨਵੀਂ ਦਿੱਲੀ—ਮਹਾਨ ਕ੍ਰਿਕਟਰਾਂ 'ਚ ਸ਼ੁਮਾਰ  ਏਬੀ ਡਿਵੀਲਿਅਰਸ ਦੇ ਅਚਾਨਕ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਨਾਲ ਕ੍ਰਿਕਟ ਜਗਤ ਹੈਰਾਨ ਹੈ ਅਤੇ ਸਚਿਨ ਤੇਂਦੁਲਕਰ ਸਮੇਤ ਕਈ ਦਿੱਗਜ਼ਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਤੇਂਦੁਲਕਰ ਨੇ ਟਵੀਟ ਕੀਤਾ ਕਿ ਮੈਦਾਨ 'ਤੇ ਕ੍ਰਿਕਟ ਦੀ ਤਰ੍ਹਾਂ ਤੁਹਾਨੂੰ ਮੈਦਾਨ ਤੋਂ ਬਾਹਰ ਵੀ 360 ਡਿਗਰੀ ਸਫਲਤਾ ਮਿਲੇ। ਨਿਸਚਿਤ ਰੂਪ ਨਾਲ ਤੁਹਾਡੀ ਕਮੀ ਲੱਗੇਗੀ। ਮੇਰੀ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ।


ਇਸ ਦੇ ਨਾਲ ਹੀ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਡਿਵੀਲਿਅਰਸ ਨੂੰ ਉਸ ਦੇ ਚਮਕਦਾਰ ਕਰੀਅਰ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਦੱਖਣੀ ਅਫਰੀਕਾ ਦੇ ਇਸ ਕਰੀਸ਼ਮਾਈ ਖਿਡਾਰੀ ਕੌਮਾਂਤਰੀ ਕ੍ਰਿਕਟ 'ਚ ਖਾਲੀਪਨ ਆ ਜਾਵੇਗਾ। ਸਹਿਵਾਗ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਦੁਨੀਆ ਦੇ ਸਭ ਤੋਂ ਪਸੰਦ ਕੀਤੇ ਜਾਣ ਵਾਲੇ ਕ੍ਰਿਕਟਰ ਡਿਵੀਲਿਅਰਸ ਨੂੰ ਸ਼ਾਨਦਾਰ ਕਰੀਅਰ ਲਈ ਵਧਾਈ। ਤੁਹਾਡੇ ਬਿਨ੍ਹਾਂ ਕੌਮਾਂਤਰੀ ਕ੍ਰਿਕਟਰ 'ਚ ਖਾਲੀਪਨ ਪੈਂਦਾ ਹੋ ਜਾਵੇਗਾ ਪਰ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ 'ਚ ਤੁਸੀਂ ਸਾਰਿਆ ਲਈ ਸ਼ਾਨਦਾਰ ਰਹੋਗੇ।


ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਟਵੀਟ ਕੀਤਾ ਕਿ ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਏਬੀ ਡਿਵੀਲਿਅਰਸ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ, ਅਸੀਂ ਭਵਿੱਖ ਲਈ ਉਸ ਨੂੰ ਸ਼ੁਭਕਾਮਨਾਵਾਂ ਦੇਣਾ ਚਾਹਾਂਗੇ।


ਭਾਰਤ ਦੇ ਅਨੁਭਵੀ ਆਫ ਸਪਿਨਰ ਹਰਭਜਨ ਸਿੰਘ ਵੀ ਤੇਂਦੁਲਕਰ ਦੀ ਗੱਲ ਨਾਲ ਸਹਿਮਤ ਸੀ, ਉਸ ਨੇ ਕਿਹਾ ਕਿ ਦੁਨੀਆ ਦੇ ਬਿਹਤਰੀਨ ਅਤੇ ਸ਼ਾਨਦਾਰ ਸ਼ਾਟ ਖੇਡਣ ਵਾਲੇ ਬੱਲੇਬਾਜ਼ ਨੇ ਅੱਜ ਸੰਨਿਆਸ ਲੈ ਲਿਆ। ਉਹ ਹੁਣ ਤੱਕ ਸ਼ਾਨਦਾਰ ਖੇਡਿਆ ਅਤੇ ਵਿਸ਼ਵ ਜਗਤ ਨੂੰ ਨਿਸ਼ਚਿਤ ਰੂਪ ਨਾਲ ਮੈਦਾਨ 'ਤੇ ਉਸ ਦੀ ਕਮੀ ਰਹੇਗੀ।


ਸਾਬਕਾ ਭਾਰਤ ਮਹਾਨ ਬੱਲੇਬਾਜ਼ ਵੀ.ਵੀ.ਐੱਸ. ਲਕਸ਼ਮਣ ਨੇ ਕਿਹਾ ਕਿ ਏਬੀ ਡਿਵੀਲਿਅਰਸ ਨੂੰ ਸ਼ਾਨਦਾਰ ਕ੍ਰਿਕਟ ਕਰੀਅਰ ਦੇ ਲਈ ਬਹੁਤ ਬਹੁਤ ਵਧਾਈ। ਤੁਸੀ ਆਪਣੀ ਕਾਬਲਿਅਤ, ਉਪਸਥਿਤੀ ਅਤੇ ਤੌਰ ਤਰੀਕਿਆਂ ਨਾਲ ਖੇਡ ਨੂੰ ਖੁਸ਼ਹਾਲ ਕੀਤਾ ਹੈ, ਅਤੇ ਉਦੀਯਮਾਨ ਕ੍ਰਿਕਟਰਾਂ ਦੇ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ। ਤੁਹਾਨੂੰ ਸੰਨਿਆਸ ਤੋਂ ਬਾਅਦ ਵੀ ਖੁਸ਼ਹਾਲ ਜਿੰਦਗੀ ਦੇ ਲਈ ਸ਼ੁਭਕਾਮਨਾਵਾਂ।


ਡਿਵੀਲਿਅਰਸ ਦੇ ਸਾਥੀ ਅਤੇ ਸਾਬਕਾ ਦੱਖਣੀ ਅਫਰੀਕਾ ਤੇਜ਼ ਗੇਂਦਬਾਜ਼ ਐਡਨ ਡੋਨਾਲਡ ਨੇ ਕਿਹਾ ਕਿ ਉਹ ਫੈਸਲੇ ਤੋਂ ਹੈਰਾਨ ਹੈ ਪਰ ਉਸ ਨੇ ਇਸ ਮਹਾਨ ਬੱਲੇਬਾਜ਼ ਦੇ ਯੋਗਦਾਨ ਲਈ ਧੰਨਵਾਦ ਕਿਹਾ। ਡੋਨਾਲਡ ਨੇ ਕਿਹਾ ਕਿ ਏਬੀ ਡਿਵੀਲਿਅਰਸ ਦੇ ਕੌਮਾਂਤਰੀ  ਕਰੀਅਰ ਨੂੰ ਅਲਵਿਦਾ ਕਰਨ ਦੇ ਫੈਸਲੇ ਨੂੰ ਸੁਣ ਕੇ ਬਹੁਤ ਹੈਰਾਨ ਹਾਂ। ਪਰ ਇਹ ਜਿੰਦਗੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਤੁਹਾਨੂੰ ਮੈਚ ਜੇਤੂ ਪ੍ਰਦਰਸ਼ਨ, ਸ਼ਾਨਦਾਰ ਕਪਤਾਨੀ ਅਤੇ ਸਭ ਤੋਂ ਜ਼ਿਆਦਾ ਤੁਹਾਨੂੰ ਖੁਸ਼ ਸੁਭਾਅ ਲਈ ਸ਼ੁਕਰੀਆ ਮਹਾਨ ਖਿਡਾਰੀ।


ਉਸ ਦੇ ਸਾਬਕਾ ਸਾਥੀ ਮਾਰਕ ਬਾਊਚਰ ਨੇ ਕਿਹਾ ਕਿ ਮੈਨੂੰ ਯਾਦ ਹੈ ਜਦੋ ਉਹ ਨੌਜਵਾਨ ਖਿਡਾਰੀ ਦੱਖਣੀ ਅਫਰੀਕਾ ਟੀਮ ਲਈ ਪਹਿਲੇ ਦਿਨ ਖੇਡਿਆ ਸੀ। ਉਹ ਜਿਸ ਤਰ੍ਹਾਂ ਦਾ ਵਿਅਕਤੀ ਅਤੇ ਖਿਡਾਰੀ ਬਣ ਗਿਆ ਹੈ, ਪ੍ਰੇਰਣਾ ਸਰੋਤ ਹੈ। ਤੁਸੀਂ ਜੋ ਕੁਝ ਵੀ ਦੇਸ਼, ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਲਈ ਕੀਤਾ ਹੈ ਉਸ ਦੇ ਲਈ ਸ਼ੁਕਰੀਆ।


ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਾਹੇਲਾ ਜੈਵਰਧਨ ਨੇ ਉਸ ਨੂੰ ਸੰਨਿਆਸ ਤੋਂ ਬਾਅਦ ਜਿੰਦਗੀ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਟਵੀਟ ਕੀਤਾ ਕਿ ਸ਼ਾਨਦਾਰ ਖਿਡਾਰੀਆਂ 'ਚੋਂ ਇਕ। ਏਬੀ ਡਿਵੀਲਿਅਰਸ ਤੁਹਾਨੂੰ ਸ਼ੁਭਕਾਮਨਾਵਾਂ, ਗਜ਼ਬ ਦਾ ਖਿਡਾਰੀ ਪਰ ਉਸ ਤੋਂ ਉੱਪਰ ਸ਼ਾਨਦਾਰ ਵਿਅਕਤੀ।


ਇੰਗਲੈਂਡ ਦੇ ਸਾਬਕਾ ਕਪਤਾਨ ਮਾਇਕਲ ਵਾਨ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ ਲਈ ਇਹ ਗਹਿਰਾ ਝਟਕਾ ਹੈ। ਮਹਾਨ ਖਿਡਾਰੀ। ਮੈਂ ਜਿਨ੍ਹਾਂ ਨੂੰ ਖੇਡਦੇ ਦੇਖਿਆ ਉਨ੍ਹਾਂ ਤਿੰਨਾਂ 'ਚ ਉਹ ਸਿਖਰ ਤਿੰਨ 'ਚ ਸ਼ਾਮਲ ਹੈ।


ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਚੈਂਪੀਅਨ ਬੱਲੇਬਾਜ਼। ਮੈਂ ਤੁਹਾਡੀ ਬੱਲੇਬਾਜ਼ੀ ਦਾ ਕਾਫੀ ਮਜਾ ਚੁੱਕਿਆ ਹੈ, ਵਿਸ਼ੇਸ਼ ਕਰ ਕੇ ਤੇਜ਼ ਗੇਂਦਬਾਜ਼ਾਂ 'ਤੇ ਤੁਹਾਡੇ ਸਵਿੱਪ ਸ਼ਾਟ ਦਾ। ਹਮੇਸ਼ਾ ਤੁਹਾਡੀ ਉਪਾਰ ਪ੍ਰਤੀਭਾ ਦਾ ਸਨਮਾਨ ਕੀਤਾ ਹੈ, ਕ੍ਰਿਕਟ ਦੇ ਮਹਾਨ ਖਿਡਾਰੀ।