ਸੁਰੇਸ਼ ਰੈਨਾ ਨੇ ਦੱਸਿਆ ਧੋਨੀ ਨੂੰ ਕਿਸ ਗੱਲ ''ਤੇ ਆਉਂਦਾ ਹੈ ਗੁੱਸਾ

05/17/2018 4:43:27 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਕਦੀ ਗੁੱਸਾ ਨਹੀਂ ਕਰਦੇ। ਕ੍ਰਿਕਟ ਦੇ ਮੈਦਾਨ 'ਚ ਬਹੁਤ ਦਬਾਅ 'ਚ ਹੋਣ ਦੇ ਬਾਅਦ ਵੀ ਉਨ੍ਹਾਂ ਦੇ ਚਿਹਰੇ 'ਤੇ ਕਿਸੇ ਵੀ ਸਥਿਤੀ ਦਾ ਅੰਦਾਜਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਵਰਤਮਾਨ 'ਚ ਆਈ.ਪੀ.ਐੱਲ. 'ਚ ਚੇਨਈ ਸੁਪਰਕਿੰਗਜ਼ ਦੀ ਕਪਤਾਨੀ ਕਰ ਰਹੇ ਧੋਨੀ ਨੂੰ ਲੈ ਕੇ ਇਹ ਆਮ ਗੱਲ ਹੈ ਕਿ ਮੈਚ ਦੇ ਦੌਰਾਨ ਵਿਰੋਧੀ ਖਿਡਾਰੀ ਵੀ ਇਹ ਨਹੀਂ ਜਾਣ ਸਕੇ ਕੀ ਕਪਤਾਨ ਧੋਨੀ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ। ਮੈਦਾਨ 'ਤੇ ਧੋਨੀ ਹਮੇਸ਼ਾ ਕੂਲ ਰਹਿੰਦੇ ਹਨ। ਹਾਲਾਂਕਿ ਸਾਊਥ ਅਫਰੀਕਾ ਦੌਰੇ 'ਤੇ ਗਏ ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਜੋਂ ਕਿ ਟੀ-20 ਮੈਚ ਦਾ ਸੀ। ਇਸ ਦੌਰਾਨ ਕ੍ਰੀਜ਼ 'ਤੇ ਬੱਲੇਬਾਜ਼ੀ ਕਰ ਰਹੇ ਧੋਨੀ ਉਦੋਂ ਗੁੱਸੇ 'ਚ ਆ ਗਏ ਜਦੋਂ ਦੂਸਰੇ ਛੋਰ 'ਤੇ ਖੜੇ ਮਨੀਸ਼ ਪਾਂਡੇ ਦਾ ਧਿਆਨ ਉਨ੍ਹਾਂ ਵੱਲ ਨਹੀਂ ਸੀ। ਇਸ 'ਤੇ ਧੋਨੀ ਗੁੱਸਾ ਹੋਏ ਅਤੇ ਚਿਲਾ ਕੇ ਮਨੀਸ਼ ਪਾਂਡੇ ਨੂੰ ਖੇਡ 'ਚ ਧਿਆਨ ਲਗਾਉਣ ਲਈ ਕਿਹਾ। ਕੁਝ ਖਬਰਾਂ ਮੁਤਾਬਕ ਉਦੋਂ ਧੋਨੀ ਨੇ ਮਨੀਸ਼ ਪਾਂਡੇ ਨੂੰ ਕੁਝ ਇਤਰਾਜ਼ ਯੋਗ ਸ਼ਬਦ ਵੀ ਕਹੇ।  ਇਸ ਦੌਰਾਨ ਧੋਨੀ ਦੇ ਇਸ ਗੁੱਸੇ ਨੂੰ ਅਪਵਾਦ ਕਿਹਾ ਜਾ ਸਕਦਾ ਹੈ।

ਹਾਲਾਂਕਿ ਲੱਖਾਂ ਦੀ ਤਾਦਾਦ 'ਚ ਕ੍ਰਿਕਟ ਪ੍ਰੇਮੀ ਅੱਜ ਵੀ ਇਹ ਜਾਣਨ ਦੇ ਇੱਛੁਕ ਹਨ ਕਿ ਧੋਨੀ ਨੂੰ ਕਿਸੇ ਗੱਲ 'ਤੇ ਗੁੱਸਾ ਆਉਂਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਧੋਨੀ ਨੂੰ ਗੁੱਸਾ ਕਦੋਂ ਆਉਂਦਾ ਹੈ ਇਸ ਨੂੰ ਲੈ ਕੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਤੇ ਆਈ.ਪੀ.ਐੱਲ. 'ਚ ਧੋਨੀ ਦੀ ਸੀ.ਐੈੱਸ.ਕੇ. 'ਚ ਖੇਡ ਰਹੇ ਸੁਰੇਸ਼ ਰੈਨਾ ਨੇ ਵੱਡਾ ਖੁਲਾਸਾ ਕੀਤਾ ਹੈ। ਰੈਨਾ, ਜੋ ਟੀਮ ਦੇ ਕਈ ਖਿਡਾਰੀਆਂ ਦੀ ਤੁਲਨਾ 'ਚ ਧੋਨੀ ਨੂੰ ਬਿਹਤਰ ਜਾਣਦੇ ਹਨ, ਉਨ੍ਹਾਂ ਨੇ ਦੱਸਿਆ ਕਿ ਕਪਤਾਨ ਚੇਨਈ ਦੇ ਪਲੇਆਫ 'ਚ ਪਹੁੰਚਣ ਤੋਂ ਪਹਿਲਾਂ ਮੈਚ ਦੇ ਦੌਰਾਨ ਹੋਣ ਵਾਲੀਆਂ ਗਲਤੀਆਂ ਨੂੰ ਘੱਟ ਕਰਨਾ ਚਾਹੁੰਦੇ ਹਨ।

ਰੈਨਾ ਨੇ ਕਿਹਾ ਕਿ ਧੋਨੀ ਦਾ ਮਕਸਦ ਦੋ ਸਾਲ ਦੇ ਬੈਨ ਦੇ ਬਾਅਦ ਵਾਪਸੀ ਪਰਤੀ ਚੇਨਈ ਨੂੰ ਆਈ.ਪੀ.ਐੱਲ. ਖਿਤਾਬ ਜਿਤਾਉਣਾ ਹੈ। ਰੈਨਾ ਨੇ ਕਿਹਾ, 'ਮੈਨੂੰ ਪਤਾ ਹੈ ਕਿ ਫੀਲਡ 'ਤੇ ਮੈਨੂੰ ਕੀ ਕਰਨਾ ਹੈ ਪਰ ਫਿਰ ਵੀ ਕਪਤਾਨ ਤੋਂ ਸਲਾਹ ਜ਼ਰੂਰ ਲੈਂਦਾ ਹਾਂ। ਖਾਸ ਕਰਕੇ ਗੇਂਦਬਾਜ਼ੀ ਦੇ ਲਈ। ' ਆਮਤੌਰ 'ਤੇ ਕੂਲ ਰਹਿਣ ਵਾਲੇ ਧੋਨੀ ਨੂੰ ਮੈਦਾਨ 'ਤੇ ਉਦੋਂ ਗੁੱਸਾ ਆ ਜਾਂਦਾ ਹੈ ਜਦੋਂ ਉਨ੍ਹਾਂ ਦੀ ਟੀਮ ਦਾ ਗੇਂਦਬਾਜ਼ ਇਕ ਹੀ ਗਲਤੀ ਬਾਰ ਬਾਰ ਕਰਦਾ ਹੈ। ਜਦਕਿ ਗੇਂਦਬਾਜ਼ਾਂ ਨੂੰ ਹਾਰ ਬਾਰ ਪੁੱਛਿਆ ਜਾਂਦਾ ਹੈ ਕਿ ਕਿਸ ਯੋਜਨਾ ਦੇ ਤਹਿਤ ਗੇਂਦਬਾਜ਼ੀ ਕਰਣਗੇ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਫੀਲਡ ਚਾਹੀਦਾ ਹੈ।