ਸੁਪਨਿਆਂ ਨੂੰ ਕੀਤਾ ਸਾਕਾਰ, ਲਗਵਾਇਆ ਆਸਟ੍ਰੇਲੀਆ ਦਾ ਵੀਜ਼ਾ

05/30/2018 5:07:08 PM

ਮੋਗਾ/ਫਿਰੋਜ਼ਪੁਰ— ਆਰ. ਆਈ. ਈ. ਸੀ. ਇਮੀਗਰੇਸ਼ਨ ਸੰਸਥਾ ਮਾਲਵੇ ਦੀ ਨਾਮਵਰ ਸੰਸਥਾ ਹੈ। ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਇਮੀਗਰੇਸ਼ਨ ਸੰਸਥਾ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵਿਦਿਆਰਥਣ ਦਿਲਪ੍ਰੀਤ ਕੌਰ ਪੁੱਤਰੀ ਚਮਕੌਰ ਸਿੰਘ ਵਾਸੀ ਬੋਟੀਆਂ ਵਾਲਾ (ਫਿਰੋਜ਼ਪੁਰ) ਦਾ 6 ਬੈਂਡ 'ਤੇ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਵਿਦਿਆਰਥਣ ਨੇ 12ਵੀਂ ਦੀ ਪੜ੍ਹਾਈ ਮੈਡੀਕਲ ਨਾਲ ਪਾਸ ਕਰਕੇ ਆਈਲਟਸ 'ਚੋਂ 6 ਬੈਂਡ ਹਾਸਲ ਕੀਤੇ ਹੋਏ ਸਨ। ਵਿਦਿਆਰਥਣ ਦੀ ਮਿਹਨਤ ਅਤੇ ਲਗਨ ਕਰਕੇ ਉਸ ਦਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਇਸ ਸਬੰਧੀ ਵਿਦਿਆਰਥਣ ਨੇ ਦੱਸਿਆ ਕਿ ਉਸ ਦੀ ਫਾਈਲ ਬਹੁਤ ਹੀ ਵਧੀਆ ਤਰੀਕੇ ਨਾਲ ਲਗਾਈ ਗਈ। ਜਿਸ ਕਰਕੇ ਉਸ ਨੂੰ ਅੰਬੈਸੀ ਵੱਲੋਂ ਤੁਰੰਤ ਵੀਜ਼ਾ ਪ੍ਰਾਪਤ ਹੋ ਗਿਆ।