ਬਣਾਓ ਲਾਜਵਾਬ Soya Dumplings

05/16/2018 2:57:04 PM

ਜਲੰਧਰ— ਤੁਸੀਂ ਬਾਜ਼ਾਰ ਵਿਚ ਜਾ ਕੇ ਸੋਇਆ ਚਾਪ ਤਾਂ ਬਹੁਤ ਵਾਰ ਖਾਧੀ ਹੋਵੋਗੀ। ਅੱਜ ਅਸੀਂ ਤੁਹਾਨੂੰ ਸੋਇਆ ਡੰਪਲਿੰਗ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਘਰ 'ਚ ਵੀ ਤਿਆਰ ਕਰ ਸਕਦੇ ਹੋ। ਟੋਮੈਟੋ ਸਾਓਸ ਤੋਂ ਤਿਆਰ ਸੋਇਆ ਡੰਪਲਿੰਗ ਖਾਣ ਵਿਚ ਬਹੁਤ ਲਾਜਵਾਬ ਡਿਸ਼ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਸੋਇਆ ਗਰੈਨੂਲਸ - 175 ਗ੍ਰਾਮ
ਪਾਣੀ - 500 ਮਿਲੀਲੀਟਰ
ਬਰੈੱਡ ਸਲਾਈਸ - 90 ਗ੍ਰਾਮ
ਸਿਰਕਾ - 2 ਚੱਮਚ
ਨਮਕ - 1, 1/2 ਚੱਮਚ
ਕਾਲੀ ਮਿਰਚ ਪਾਊਡਰ - 1/2 ਚੱਮਚ
ਲਸਣ ਦਾ ਪੇਸਟ - 2 ਚੱਮਚ
ਤੇਲ - ਤਲਣ ਲਈ
ਤੇਲ - 2 ਚੱਮਚ
ਅਜਵਾਇਨ ਦੇ ਬੀਜ - 1 ਚੱਮਚ
ਟਮਾਟਰ ਪਿਊਰੀ - 240 ਗ੍ਰਾਮ
ਨਮਕ - 1 ਚੱਮਚ
ਚੀਨੀ ਪਾਊਡਰ - 1 ਚੱਮਚ
ਲਾਲ ਮਿਰਚ - 1/2 ਚੱਮਚ
ਧਨੀਆ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ 175 ਗਰਾਮ ਸੋਇਆ ਗਰੈਨੂਲਸ ਲੈ ਕੇ ਉਸ 'ਚ 500 ਮਿਲੀਲੀਟਰ  ਪਾਣੀ ਪਾ ਕੇ 30 ਮਿੰਟ ਭਿਉਂ ਕੇ ਰੱਖ ਦਿਓ।
2. ਹੁਣ ਇਸ ਨੂੰ ਛਾਨ ਕੇ ਬਲੈਂਡਰ 'ਚ ਪਾਓ ਅਤੇ ਇਸ ਵਿਚ 90 ਗ੍ਰਾਮ ਬਰੈੱਡ ਸਲਾਈਸ, 2 ਚੱਮਚ ਸਿਰਕਾ, 1, 1/2 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ ਪਾਊਡਰ, 2 ਚੱਮਚ ਲਸਣ ਦਾ ਪੇਸਟ ਪਾ ਕੇ ਬਲੈਂਡ ਕਰੋ।
3. ਫਿਰ ਇਸ ਨੂੰ ਬਾਊਲ 'ਚ ਕੱਢ ਲਓ।
4. ਹੁਣ ਆਪਣੇ ਹੱਥ 'ਚ ਥੋੜ੍ਹਾ-ਥੋੜਾ ਮਿਸ਼ਰਣ ਲੈ ਕੇ ਇਸ ਨੂੰ ਨਿੰਬੂ ਦੇ ਆਕਾਰ ਦੀ ਤਰ੍ਹਾਂ ਗੋਲ ਕਰੋ।
5. ਕੜ੍ਹਾਈ ਵਿਚ ਤੇਲ ਪਾ ਕੇ ਇਸ ਨੂੰ ਬਰਾਊਨ ਅਤੇ ਕ੍ਰਿਸਪੀ ਹੋਣ ਤੱਕ ਫਰਾਈ ਕਰੋ।
6. ਫਿਰ ਇਸ ਨੂੰ ਟਿਸ਼ੂ ਪੇਪਰ 'ਤੇ ਕੱਢ ਲਓ ਤਾਂ ਕਿ ਇਸ ਦਾ ਫਾਲਤੂ ਤੇਲ ਨਿਕਲ ਜਾਵੇ ਅਤੇ ਇਕ ਪਾਸੇ ਰੱਖ ਦਿਓ।
7. ਪੈਨ ਵਿਚ 2 ਚੱਮਚ ਤੇਲ ਗਰਮ ਕਰੋ ਅਤੇ 1 ਚੱਮਚ ਅਜਵਾਇਨ ਦੇ ਬੀਜ ਪਾ ਕੇ ਹਿਲਾਓ।
8. ਹੁਣ ਇਸ ਵਿਚ 240 ਗ੍ਰਾਮ ਟਮਾਟਰ ਪਿਊਰੀ ਪਾ ਕੇ 3 ਤੋਂ 5 ਮਿੰਟ ਤੱਕ ਪਕਾਓ ਜਾਂ ਫਿਰ ਜਦੋਂ ਤੱਕ ਸੰਘਣੀ ਗਰੇਵੀ ਨਾ ਬਣ ਜਾਵੇ।
9. ਇਸ ਤੋਂ ਬਾਅਦ ਇਸ ਵਿਚ 1 ਚੱਮਚ ਨਮਕ, 1 ਚੱਮਚ ਚੀਨੀ ਪਾਊਡਰ ਅਤੇ 1/2 ਚੱਮਚ ਲਾਲ ਮਿਰਚ ਚੰਗੀ ਤਰ੍ਹਾਂ ਮਿਲਾ ਲਓ।
10. ਫਿਰ ਫਰਾਈ ਕੀਤੇ ਹੋਏ ਸੋਇਆ ਮਿਕਸ ਕਰੋ ਅਤੇ 3 ਤੋਂ 5 ਮਿੰਟ ਤੱਕ ਪਕਾਓ।
11. ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।