ਟਾਸ ਖਤਮ ਕਰਨ ਦੇ ਵਿਵਾਦ ''ਤੇ ਕੁਝ ਦਿੱੱਗਜਾਂ ਨੇ ਕੀਤਾ ਸਮਰਥਨ, ਕੁਝ ਹੋਏ ਨਾਰਾਜ਼

05/19/2018 2:44:45 PM

ਨਵੀਂ ਦਿੱਲੀ (ਬਿਊਰੋ)— ਦੇਸ਼ ਦੇ ਸਾਬਕਾ ਕਪਤਾਨਾਂ ਦੇ ਮੁਤਾਬਕ ਟੈਸਟ ਕ੍ਰਿਕਟ 'ਚ ਟਾਸ ਨੂੰ ਖਤਮ ਕਰਨ ਦਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਿਲ ਦਾ ਫੈਸਲਾ ਸਹੀ ਨਹੀਂ ਹੈ ਅਤੇ ਇਸ 'ਤੇ ਵਿਚਾਰ ਨਹੀਂ ਹੋਣਾ ਚਾਹੀਦਾ। 1877 'ਚ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਇਤਿਹਾਸ ਦੇ ਪਹਿਲੇ ਟੈਸਟ ਤੋਂ ਲੈ ਕੇ ਹੁਣ ਤੱਕ ਟਾਸ ਹਰ ਟੈਸਟ ਮੈਚ ਦਾ ਰਵਾਇਤ ਦਾ ਹਿੱਸਾ ਰਿਹਾ ਹੈ।

ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਕਿਹਾ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਇਕ ਸਦੀ ਤੋਂ ਵੀ ਜ਼ਿਆਦਾ ਪੁਰਾਣੀ ਟਾਸ ਦੀ ਰਵਾਇਤ ਨੂੰ ਖਤਮ ਕਰਨ ਦਾ ਮਕਸਦ  ਕੀ ਹੈ? ਉਥੇ ਹੀ ਇਕ ਪਾਸੇ ਕਪਤਾਨ ਦਿਲੀਪ ਵੈਂਗਸਰਕਰ ਨੇ ਕਿਹਾ, ਜੇਕਰ ਘਰੇਲੂ ਟੀਮ ਦੇ ਆਪਣੇ ਹਿਸਾਬ ਨਾਲ ਪਿਚ ਬਣਾਉਣ ਦੇ ਮਾਮਲੇ 'ਤੇ ਟਾਸ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਫਿਰ ਇਸ ਪਰੇਸ਼ਾਨੀ ਦਾ ਹਲ ਤਾਂ ਨਿਰਪਖ ਕਿਊਰੇਟਰ ਨੂੰ ਨਿਉਕਤ ਕਰ ਕੇ ਕੀਤਾ ਜਾ ਸਕਦਾ ਹੈ। ਉਥੇ ਹੀ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ , ਸਟੀਵ ਸਮਿਥ ਅਤੇ ਵਿੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਟਾਸ ਦੀ ਰਵਾਇਤ ਨੂੰ ਖਤਮ ਕਰਨ ਦਾ ਸਮਰਥਨ ਕੀਤਾ ਹੈ।