ਸਿਧਾਰਥ ਨੂੰ ਆਈ.ਪੀ.ਐੱਲ. ''ਚ ਲੱਗੀ ਫਿਟਕਾਰ

04/25/2018 3:30:42 PM

ਮੁੰਬਈ (ਬਿਊਰੋ)— ਸਨਰਾਈਜ਼ਰਜ਼ ਹੈਦਰਾਬਾਦ ਦੇ ਸਟਾਰ ਗੇਂਦਬਾਜ਼ ਸਿਧਾਰਥ ਕੌਲ ਨੂੰ ਇੰਡੀਅਨ ਪ੍ਰੀਮੀਅਰ ਲੀਗ-2018 (ਆਈ.ਪੀ.ਐੱਲ.-2018) 'ਚ ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ 'ਚ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਫਿਟਕਾਰ ਲਗਾਈ ਗਈ ਹੈ। ਆਈ.ਪੀ.ਐੱਲ. ਵੱਲੋਂ ਬੁੱਧਵਾਰ ਨੂੰ ਜਾਰੀ ਅਧਿਕਾਰਤ ਬਿਆਨ ਦੇ ਮੁਤਾਬਕ ਮੰਗਲਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ 'ਚ ਸਿਧਾਰਥ ਨੇ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਹੈਦਰਾਬਾਦ ਦੇ ਕ੍ਰਿਕਟਰ ਨੇ ਆਈ.ਪੀ.ਐੱਲ. ਦੇ ਜ਼ਾਬਤੇ ਦੇ ਨਿਯਮ 2.1.4 ਦੇ ਤਹਿਤ ਪਹਿਲੇ ਦਰਜੇ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ। 

ਇਸ ਲਈ ਸਿਧਾਰਥ ਦੇ ਖਿਲਾਫ ਅਧਿਕਾਰਤ ਸੁਣਵਾਈ ਨਹੀਂ ਕੀਤੀ ਜਾਵੇਗੀ। ਆਈ.ਪੀ.ਐੱਲ. ਨਿਯਮਾਂ ਮੁਤਾਬਕ ਪਹਿਲੇ ਦਰਜੇ ਦੇ ਦੋਸ਼ਾਂ ਦੇ ਤਹਿਤ ਮੈਚ ਰੈਫਰੀ ਦਾ ਫੈਸਲਾ ਹੀ ਅੰਤਿਮ ਅਤੇ ਮੰਨਣਯੋਗ ਹੁੰਦਾ ਹੈ। ਹੈਦਰਾਬਾਦ ਨੇ ਮੁੰਬਈ ਦੇ ਖਿਲਾਫ ਇਸ ਮੈਚ ਨੂੰ 118 ਦੌੜਾਂ 'ਤੇ ਆਊਟ ਹੋਣ ਦੇ ਬਾਵਜੂਦ ਜਿੱਤਿਆ ਸੀ। ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਛੋਟੇ ਸਕੋਰ ਦਾ ਬਚਾਅ ਕਰਦੇ ਹੋਏ ਘਰੇਲੂ ਟੀਮ ਨੂੰ 87 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ ਅਤੇ 31 ਦੌੜਾਂ ਨਾਲ ਜੇਤੂ ਰਹੀ ਸੀ। ਇਸ ਮੈਚ 'ਚ ਸਿਧਾਰਥ ਨੇ 23 ਦੌੜਾਂ 'ਤੇ ਸਭ ਤੋਂ ਜ਼ਿਆਦਾ ਤਿੰਨ ਵਿਕਟ ਲਏ ਸਨ।