ਨਿਪਾਹ ਵਾਇਰਸ ਕਾਰਨ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਹੁਣ ਦਿੱਲੀ ''ਚ

05/25/2018 3:02:59 PM

ਨਵੀਂ ਦਿੱਲੀ (ਬਿਊਰੋ)— ਕੇਰਲ ਵਿੱਚ ਫੈਲੇ ਨਿਪਾਹ ਵਾਇਰਸ ਦੇ ਕਾਰਨ ਰਾਸ਼ਟਰੀ ਨਿਸ਼ਾਨੇਬਾਜ਼ੀ ਮਹਾਸੰਘ ਨੇ 18ਵੀਂ ਕੁਮਾਰ ਸੁਰਿੰਦਰ ਸਿੰਘ ਸਮ੍ਰਿਤੀ ਚੈਂਪੀਅਨਸ਼ਿਪ ਨੂੰ ਤਿਰੂਅਨੰਤਪੁਰਮ ਦੇ ਬਜਾਏ ਦਿੱਲੀ ਵਿੱਚ ਕਰਾਉਣ ਦਾ ਫੈਸਲਾ ਕੀਤਾ ਹੈ । ਰਾਈਫਲ ਅਤੇ ਪਿਸਟਲ ਨਿਸ਼ਾਨੇਬਾਜ਼ਾਂ ਲਈ ਰਾਸ਼ਟਰੀ ਚੈਂਪੀਅਨਸ਼ਿਪ ਅਤੇ ਟਰਾਇਲਸ 31 ਮਈ ਤੋਂ 18 ਜੂਨ ਤੱਕ ਤਿਰੁਅਨੰਤਪੁਰਮ ਵਿੱਚ ਕਰਾਏ ਜਾਣੇ ਸਨ । ਪਰ ਹੁਣ ਇਸ ਦਾ ਆਯੋਜਨ ਰਾਜਧਾਨੀ ਦੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿੱਚ ਜੂਨ ਦੇ ਦੂਜੇ ਹਫਤੇ ਵਿੱਚ ਕਰਾਇਆ ਜਾਵੇਗਾ ।            

ਸੀਨੀਅਰ ਅਤੇ ਜੂਨੀਅਰ ਅਤੇ ਯੁਵਾ (ਪੁਰਸ਼ ਅਤੇ ਮਹਿਲਾ) ਲਈ ਰਾਸ਼ਟਰੀ ਟਰਾਇਲਸ ਸੱਤ ਤੋਂ 17 ਜੂਨ ਤੱਕ ਹੋਣਗੇ । ਐੱਨ.ਆਰ.ਏ.ਆਈ. ਦੇ ਚੋਟੀ ਦੇ ਅਧਿਕਾਰੀ ਨੇ ਕਿਹਾ, ''ਦਿੱਲੀ ਹੁਣ ਇਸ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ ਅਤੇ ਇਹ 10 ਜੂਨ ਦੇ ਕਰੀਬ ਸ਼ੁਰੂ ਹੋਵੇਗਾ ।'' ਉਸਨੇ ਪਹਿਲੇ ਬਿਆਨ ਵਿੱਚ ਕਿਹਾ ਸੀ, ''ਕੇਰਲ ਵਿੱਚ ਨਿਪਾਹ ਵਾਇਰਸ  ਦੇ ਚਲਦੇ 18ਵੀਂ ਕੁਮਾਰ ਸੁਰਿੰਦਰ ਸਿੰਘ ਸਮ੍ਰਿਤੀ ਚੈਂਪੀਅਨਸ਼ਿਪ ਅਤੇ ਚੋਣ ਟ੍ਰਾਇਲਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜਿਸਦਾ ਆਯੋਜਨ ਪਹਿਲਾਂ ਕੇਰਲ ਦੇ ਤਿਰੁਅਨੰਤਪੁਰਮ ਵਿੱਚ ਹੋਣਾ ਸੀ ।''