ਸ਼ੈੱਡ ਨੂੰ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ

05/22/2018 6:30:16 PM

ਗੜ੍ਹਦੀਵਾਲਾ (ਜਤਿੰਦਰ)— ਨਜ਼ਦੀਕੀ ਪਿੰਡ ਪੰਡੋਰੀ ਅਟਵਾਲ ਵਿਖੇ ਅਚਾਨਕ ਇਕ ਸ਼ੈੱਡ ਨੂੰ ਅੱਗ ਲੱਗ ਜਾਣ ਕਾਰਨ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਅਚਾਨਕ ਉਸ ਦੇ ਸ਼ੈੱਡ ਨੂੰ ਅੱਗ ਲੱਗ ਗਈ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਅੰਦਰ ਬੱਝੀ ਗਾਂ ਨੂੰ ਸਮਾਂ ਰਹਿੰਦਿਆਂ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਕਾਰਨ ਸ਼ੈੱਡ ਵਿਚ ਪਈਆਂ ਚੌਗਾਠਾਂ, ਦਰਵਾਜ਼ੇ, ਬਾਲੇ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।