ਸਕੂਲ ''ਚ ਮੀਜ਼ਲ ਰੁਬੇਲਾ ਟੀਕਾਕਰਨ ਕਰ ਕੇ ਸੌ ਫੀਸਦੀ ਟੀਚਾ ਪੂਰਾ ਕੀਤਾ

05/30/2018 6:28:59 AM

ਤਰਨਤਾਰਨ,   (ਰਾਜੂ)-  ਸਰਕਾਰੀ ਸੈਕੰਡਰੀ ਸਕੂਲ (ਲੜਕੇ) ਤਰਨਤਾਰਨ ਵਿਖੇ ਮੀਜ਼ਲ ਰੁਬੇਲਾ ਤੋਂ ਬਚਾਅ ਲਈ ਸਾਰੇ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਗਿਆ। ਸਰਕਾਰ ਵੱਲੋਂ ਵਿੱਢੀ ਇਸ ਮੁਹਿੰਮ ਅਧੀਨ ਸਿਹਤ ਵਿਭਾਗ ਦੀਆ ਟੀਮਾਂ ਵੱਖ-ਵੱਖ ਸਕੂਲਾਂ 'ਚ ਜਾ ਕੇ ਟੀਕਾਕਰਨ ਕਰ ਰਹੀਆਂ ਹਨ। ਇਸੇ ਮੁਹਿੰਮ ਤਹਿਤ ਅੱਜ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਤਰਨਤਾਰਨ 'ਚ 15 ਸਾਲ ਤੱਕ ਦੇ ਸਾਰੇ ਵਿਦਿਆਰਥੀਆ ਨੂੰ ਇਹ ਟੀਕਾ ਲਾਇਆ ਗਿਆ।
 ਇਸ ਮੌਕੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀ ਅਗਵਾਈ 'ਚ ਸਿਹਤ ਵਿਭਾਗ ਦੀ ਟੀਮ ਨੇ ਸਕੂਲ ਦਾ ਦੌਰਾ ਕਰ ਕੇ ਟੀਕਾਕਰਨ ਦਾ ਜਾਇਜ਼ਾ ਲਿਆ। ਸੰਯੁਕਤ ਟੀਮ ਵੱਲੋਂ ਅੱਜ ਦੂਸਰੇ ਦੌਰ ਤਹਿਤ ਚਲਾਈ ਜਾ ਰਹੀ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਦੌਰਾਨ ਰਹਿੰਦੇ ਬਾਕੀ ਬੱਚੇ ਜੋ ਪਹਿਲੇ ਦੌਰ ਦੌਰਾਨ ਚਲਦੀਆਂ ਅਫਵਾਹਾਂ ਦੇ ਕਾਰਨ ਟੀਕਾ ਲਵਾਉਣ ਤੋਂ ਰਹਿ ਗਏ ਸਨ, ਉਨ੍ਹਾਂ ਨੂੰ ਟੀਕੇ ਲਾਏ ਗਏ।
ਇਸ ਮੁਹਿੰਮ ਤਹਿਤ ਸਕੂਲ 'ਚ ਮੁੱਖ ਤੌਰ 'ਤੇ ਪਹੁੰਚੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦਾ ਪ੍ਰਿੰ. ਰੀਟਾ ਗਿੱਲ ਵੱਲੋਂ ਧੰਨਵਾਦ ਕੀਤਾ ਗਿਆ ਤੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀਆ ਨੇ ਇਸ ਮੁਹਿੰਮ 'ਚ ਸਹਿਯੋਗ ਪਾਇਆ। ਇਸ ਮੌਕੇ ਪ੍ਰਿੰ. ਰੀਟਾ ਗਿੱਲ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸਕੂਲ ਦੇ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਗਿਆ ਤੇ ਸੌ ਫੀਸਦੀ ਟੀਚਾ ਪੂਰਾ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨਾਲ ਬੀਰਇੰਦਰ ਲਹਿਰੀ, ਬਰਿੰਦਰ ਗੁਪਤਾ, ਰਮਨਦੀਪ ਕੌਰ, ਹਰਮਨਜੀਤ ਸਿੰਘ, ਅਮਨਦੀਪ ਸਿੰਘ, ਤਜਿੰਦਰ ਸਿੰਘ, ਪਰਗਟ ਸਿੰਘ, ਕੁਲਵਿੰਦਰ ਸਿੰਘ ਆਦਿ ਸਮੇਤ ਸਕੂਲ ਸਟਾਫ ਹਾਜ਼ਰ ਸੀ।