ਸੈਮਸੰਗ ਦੇ ਇਸ ਸਮਾਰਟਫੋਨ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

05/22/2018 3:57:13 PM

ਜਲੰਧਰ— ਜੇਕਰ ਤੁਸੀਂ ਸੈਮਸੰਗ ਗਲੈਕਸੀ ਐੱਸ 8 ਪਲੱਸ ਫਲੈਗਸ਼ਿਪ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਇਕਦਮ ਸਹੀ ਮੌਕਾ ਹੈ। ਇਸ ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਅਤੇ ਕੈਸ਼ਬੈਕ ਮਿਲ ਰਿਹਾ ਹੈ। ਦਰਅਸਲ, ਸੈਮਸੰਗ ਦੀ 22 ਮਈ ਤੋਂ ਲੈ ਕੇ 28 ਮਈ ਤਕ ਸੇਲ ਚੱਲ ਰਹੀ ਹੈ। ਇਸ ਵਿਚ ਕਈ ਪ੍ਰੋਡਕਟਸ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 

ਗਲੈਕਸੀ ਐੱਸ 8 'ਤੇ ਮਿਲ ਰਿਹਾ ਹੈ 8,000 ਰੁਪਏ ਦਾ ਕੈਸ਼ਬੈਕ
ਇਸ ਸੇਲ 'ਚ ਜੇਕਰ ਤੁਸੀਂ ਗਲੈਕਸੀ ਐੱਸ 8 ਪਲੱਸ ਸਮਾਰਟਫੋਨ ਖਰੀਦਦੇ ਹੋ ਤਾਂ ਤੁਹਾਨੂੰ ਡਿਸਕਾਊਂਟ ਤੋਂ ਇਲਾਵਾ ਕੈਸ਼ਬੈਕ ਵੀ ਮਿਲੇਗਾ। ਸਿਟੀ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਤੋਂ ਇਸ ਸਮਾਰਟਫੋਨ ਨੂੰ ਖਰੀਦਣ 'ਤੇ ਗਾਹਕਾਂ ਨੂੰ 8 ਹਜ਼ਾਰ ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਜੇਕਰ ਤੁਸੀਂ ਪੇ.ਟੀ.ਐੱਮ. ਮਾਲ ਤੋਂ ਇਸ ਸਮਾਟਰਫੋਨ ਨੂੰ ਖਰੀਦਦੇ ਹੋ ਤਾਂ ਤੁਹਾਨੂੰ 8 ਹਜ਼ਾਰ ਰੁਪਏ ਦਾ ਐਡੀਸ਼ਨਲ ਕੈਸ਼ਬੈਕ ਮਿਲੇਗਾ। 
ਇਸ ਸੇਲ 'ਚ ਤੁਸੀਂ ਸੈਮਸੰਗ ਦੇ ਇਸ ਸਮਾਰਟਫੋਨ ਨੂੰ 43,990 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 6.2-ਇੰਚ ਦੀ ਕਵਾਰਡ ਐੱਚ.ਡੀ. ਅਮੋਲੇਡ ਡਿਸਪਲੇਅ ਹੈ। ਫੋਨ 'ਚ Exynos 8895 octa-core ਚਿੱਪਸੈੱਟ ਲੱਗਾ ਹੈ। ਇਹ ਸਮਾਰਟਫੋਨ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਗਲੈਕਸੀ ਐੱਸ 8 ਪਲੱਸ 'ਚ 3,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।