ਰੋਹਿਤ ਲਲਿਤ ਬਾਬੂ ਬਣੇ ਰਾਸ਼ਟਰੀ ਰੈਪਿਡ ਸ਼ਤਰੰਜ ਚੈਂਪੀਅਨ

05/05/2018 9:33:52 AM

ਅਹਿਮਦਾਬਾਦ (ਬਿਊਰੋ)— ਰਾਸ਼ਟਰੀ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਮੌਜੂਦਾ ਕਲਾਸੀਕਲ ਰਾਸ਼ਟਰੀ ਜੇਤੂ ਪੈਟਰੋਲੀਅਮ ਸਪੋਰਟਸ ਬ੍ਰਾਂਡ ਦੇ ਗ੍ਰੈਂਡ ਮਾਸਟਰ ਰੋਹਿਤ ਲਲਿਤ ਬਾਬੂ ਨੇ ਆਪਣੇ ਨਾਂ 9.5 ਅੰਕਾਂ ਨਾਲ ਕਰ ਲਿਆ ਹੈ। 

ਹਾਲਾਂਕਿ ਤਾਮਿਲਨਾਡੂ ਦੇ ਅਰਵਿੰਦ ਚਿਦਾਂਬਰਮ ਦੇ ਵੀ 9.5 ਅੰਕ ਸਨ ਪਰ ਵਿਅਕਤੀਗਤ ਮੁਕਾਬਲੇ 'ਚ ਰੋਹਿਤ ਨੇ ਟਾਈਬ੍ਰੇਕਰ 'ਚ ਬਾਜ਼ੀ ਮਾਰ ਲਈ ਅਤੇ ਇਸ ਤਰ੍ਹਾਂ ਅਰਵਿੰਦ ਦੂਜੇ ਨੰਬਰ 'ਤੇ ਰਿਹਾ। ਤੀਜੇ ਨੰਬਰ 'ਤੇ ਐੱਲ. ਆਈ. ਸੀ. ਦਾ ਇੰਟਰਨੈਸ਼ਨਲ ਮਾਸਟਰ ਦਿਨੇਸ਼ ਸ਼ਰਮਾ ਰਿਹਾ। ਟਾਪ 10 'ਚ ਚੌਥੇ ਤੋਂ ਲੈ ਕੇ ਦਸਵੇਂ ਸਥਾਨ ਤੱਕ ਕ੍ਰਮਵਾਰ ਹਰਸ਼ਾ ਭਾਰਤਕੋਠੀ, ਆਰ. ਆਰ. ਲਕਸ਼ਮਣ, ਅਰਧਏਦੀਪ ਦਾਸ, ਪੀ. ਕਾਰਤੀਕੇਅਨ, ਐੱਮ. ਐੱਸ. ਤੇਜਕੁਮਾਰ, ਰੌਣਕ ਸਧਵਾਨੀ ਤੇ ਨੁਬੇਰ ਸ਼ਾਹ ਰਹੇ।