ਬਿਜਲੀ ਦੀਆਂ ਤਾਰਾਂ ਨੀਵੀਂਆਂ ਹੋਣ ਕਾਰਨ ਵਾਪਰ ਸਕਦੈ ਹਾਦਸਾ

06/02/2018 12:30:51 PM

ਭੁਲੱਥ (ਭੁਪੇਸ਼)— ਕਸਬਾ ਭੁਲੱਥ ਦੇ ਨਡਾਲਾ ਰੋਡ 'ਤੇ ਸਥਿਤ ਫੌਜਾ ਸਿੰਘ ਮਾਰਕੀਟ ਦੇ ਸਾਹਮਣੇ ਸੜਕ ਦੇ ਕਿਨਾਰੇ ਬਿਜਲੀ ਦੀ ਤਾਰ ਸੜਕ 'ਤੇ ਪੈਦਲ ਚੱਲਣ ਵਾਲਿਆਂ ਦੀ ਉੱਚਾਈ ਤੱਕ ਨੀਵੀਂ ਹੈ ਪਰ ਵਿਭਾਗ ਵੱਲੋਂ ਕਈ ਸਮੇਂ ਤੋਂ ਇਸ ਨੀਵੀਂ ਤਾਰ ਨੂੰ ਉੱਚਾ ਨਹੀਂ ਚੁੱਕਿਆ ਜਾ ਰਿਹਾ ਹਾਲਾਂਕਿ ਮੋਟਰ ਗੱਡੀਆਂ ਅਤੇ ਪੈਦਲ ਚੱਲਣ ਵਾਲਿਆਂ ਲਈ ਕਿਸੇ ਸਮੇਂ ਵੀ ਇਹ ਤਾਰ ਹਾਦਸੇ ਦਾ ਕਾਰਨ ਬਣ ਸਕਦੀ ਹੈ, ਜਿਸ ਲਈ ਵਿਭਾਗ ਨੂੰ ਸੰਜੀਦਾ ਕੱਦਮ ਚੁੱਕਣ ਦੀ ਲੋੜ ਹੈ।