ਨਹਿਰ ''ਚੋਂ ਔਰਤ ਦੀ ਲਾਸ਼ ਬਰਾਮਦ

05/18/2018 5:41:03 AM

ਬਠਿੰਡਾ, (ਸੁਖਵਿੰਦਰ)- ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ 'ਚੋਂ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਗੋਬਿੰਦਪੁਰਾ ਨਜ਼ਦੀਕ ਨਹਿਰ ਵਿਚ ਇਕ ਔਰਤ ਦੀ ਲਾਸ਼ ਪਈ ਹੋਈ ਸੀ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ, ਰਜਿੰਦਰ ਕੁਮਾਰ, ਗੌਤਮ ਗੋਇਲ ਅਤੇ ਥਾਣਾ ਨਥਾਣਾ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ। ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾ ਕੋਲ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜਿਸ ਨਾਲ ਉਸਦੀ ਸ਼ਨਾਖਤ ਹੋ ਸਕੇ। ਸੰਸਥਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਔਰਤ ਦੀ ਉਮਰ ਲਗਭਗ (50) ਸਾਲ ਦੇ ਕਰੀਬ ਹੈ। ਫਿਲਹਾਲ ਮ੍ਰਿਤਕਾ ਦੀ ਲਾਸ਼ ਨੂੰ ਸੁਰੱਖਿਅਤ ਰੱਖ ਕੇ ਉਸਦੀ ਸ਼ਨਾਖਤ ਲਈ ਯਤਨ ਸ਼ੁਰੂ ਕਰ ਦਿੱਤੇ ਹਨ।