ਰਾਠੌਰ ਦੀ ਬ੍ਰਿਟੇਨ ਤੋਂ ਨਿਸ਼ਾਨੇਬਾਜ਼ੀ ਨੂੰ ਬਹਾਲ ਕਰਨ ਦੀ ਬੇਨਤੀ

05/12/2018 9:28:21 AM

ਨਵੀਂ ਦਿੱਲੀ (ਬਿਊਰੋ)— ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਬ੍ਰਿਟੇਨ ਦੇ ਖੇਡ ਸਕੱਤਰ ਅਤੇ ਸੰਸਦ ਮੈਂਬਰ ਹੈਨਕਾਕ ਤੋਂ ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ ਦੇ 22ਵੇਂ ਸੈਸ਼ਨ 'ਚ ਬਹਾਲ ਕਰਨ ਦੀ ਬੇਨਤੀ ਕੀਤੀ ਹੈ। ਰਾਠੌਰ ਨੇ ਇਹ ਮੁੱਦਾ ਬ੍ਰਿਟੇਨ ਦੇ ਖੇਡ ਸਕੱਤਰ ਦੇ ਨਾਲ ਸ਼ੁੱਕਰਵਾਰ ਨੂੰ ਇੱਥੇ ਇਕ ਮੁਲਾਕਾਤ ਦੇ ਦੌਰਾਨ ਉਠਾਇਆ। ਕਰੀਬ ਅੱਧੇ ਘੰਟੇ ਤਕ ਚਲੀ ਬੈਠਕ ਦੇ ਦੌਰਾਨ ਦੋਹਾਂ ਪੱਖਾਂ ਨੇ ਖੇਡਾਂ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ।

ਭਾਰਤੀ ਖੇਡ ਮੰਤਰੀ ਨੇ ਹੈਨਕਾਕ ਨੂੰ ਦੇਸ਼ 'ਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਲਈ ਚੁੱਕੇ ਕਦਮਾਂ ਅਤੇ ਖਾਸ ਤੌਰ 'ਤੇ ਖੇਡੋ ਇੰਡੀਆ ਯੋਜਨਾ ਨਾਲ ਜਾਣੂ ਕਰਵਾਇਆ। ਰਾਠੌਰ ਨੇ ਬ੍ਰਿਟਿਸ਼ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਭਾਰਤ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਾਚਲੇ ਖੇਡ ਵਿਕਾਸ ਪ੍ਰੋਗਰਾਮ ਦੀ ਸੰਭਾਵਨਾ ਭਾਲਣ ਦੀ ਵੀ ਬੇਨਤੀ ਕੀਤੀ। ਹੈਨਕਾਕ 2019 ਦੇ ਵਿਸ਼ਵ ਕੱਪ ਅਤੇ 2022 ਦੇ ਰਾਸ਼ਟਰਮੰਡਲ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਭਾਰਤ ਦੌਰੇ 'ਤੇ ਹਨ।