ਸਰਕਾਰੀ ਬੰਗਲਾ ਛੱਡਣ ਵਾਲਿਆਂ ''ਚੋਂ ਸਭ ਤੋਂ ਅੱਗੇ ਹਨ ਰਾਜਨਾਥ ਸਿੰਘ

05/20/2018 5:18:22 PM

ਲਖਨਊ— ਸੁਪਰੀਮ ਕੋਰਟ ਵੱਲੋਂ ਸਾਬਕਾ ਮੁੱਖਮੰਤਰੀਆਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਸੰਬੰਧੀ ਦਿੱਤੇ ਗਏ ਆਦੇਸ਼ ਦਾ ਸਭ ਤੋਂ ਪਹਿਲੇ ਪਾਲਣ ਯੂ.ਪੀ ਦੇ ਸਾਬਕਾ ਮੁੱਖਮੰਤਰੀ ਅਤੇ ਮੌਜੂਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ। ਉਹ ਲਖਨਊ ਦੇ ਕਾਲੀਦਾਸ ਮਾਰਗ 'ਤੇ ਆਪਣਾ ਸਰਕਾਰੀ ਬੰਗਲਾ ਖਾਲੀ ਕਰਨਗੇ। ਉਹ ਮੁੱਖਮੰਤਰੀ ਦੇ ਤੌਰ 'ਤੇ ਯੂ.ਪੀ 'ਚ ਆਪਣੇ ਸਰਕਾਰੀ ਬੰਗਲੇ ਨੂੰ ਖਾਲੀ ਕਰਕੇ ਗੋਮਤੀ ਨਗਰ ਦੇ ਵਿਪੁਲ ਖੰਡ ਸਥਿਤ ਆਪਣੇ ਨਿੱਜੀ ਘਰ 'ਚ ਸ਼ਿਫਟ ਹੋਣਗੇ। ਐਤਵਾਰ ਨੂੰ ਗੋਮਤੀ ਨਗਰ ਸਥਿਤ ਉਨ੍ਹਾਂ ਦੇ ਨਿੱਜੀ ਘਰ 'ਤੇ ਪੇਂਟ ਅਤੇ ਮੁਰੰਮਤ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। 
ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਲ 2000 ਤੋਂ 2002 ਤੱਕ ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਰਹੇ ਹਨ। ਉਨਾਂ ਨੂੰ ਇਸ ਦੌਰਾਨ 4 ਕਾਲੀਦਾਸ ਮਾਰਗ 'ਤੇ ਸਰਕਾਰੀ ਬੰਗਲਾ ਦਿੱਤਾ ਗਿਆ ਸੀ। 2014 'ਚ ਲਖਨਊ ਤੋਂ ਸਾਂਸਦ ਬਣਨ ਅਤੇ ਗ੍ਰਹਿ ਮੰਤਰੀ ਬਣਨ ਦੇ ਬਾਅਦ ਉਹ ਆਪਣੇ ਲਖਨਊ ਦੌਰ ਦੇ ਸਮੇਂ ਇਸੀ ਸਰਕਾਰੀ ਬੰਗਲੇ 'ਤੇ ਠਹਿਰਦੇ ਹਨ ਪਰ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਉਤਰ ਪ੍ਰਦੇਸ਼ ਸਰਕਾਰ ਨੇ ਵੀ ਸਾਰੇ ਸਾਬਕਾ ਮੁੱਖਮੰਤਰੀਆਂ ਨੂੰ 15 ਦਿਨ 'ਚ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ। 


ਰਾਜਨਾਥ ਸਿੰਘ ਦੇ ਪ੍ਰਤੀਨਿਧੀ ਦਿਵਾਕਰ ਤ੍ਰਿਪਾਠੀ ਨੇ ਦੱਸਿਆ ਕਿ ਗੋਮਤੀ ਨਗਰ 'ਚ ਲਗਭਗ 2010 ਵਰਗ ਫੁੱਟ ਦੇ ਮਕਾਨ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੋਟਿਸ ਤਾਰੀਕ ਦੇ ਦੌਰਾਨ ਹੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਰਕਾਰੀ ਘਰ ਛੱਡ ਦੇਣਗੇ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਸਾਬਕਾ ਮੁੱਖਮੰਤਰੀਆਂ 'ਚੋਂ ਰਾਜਨਾਥ ਸਭ ਤੋਂ ਪਹਿਲੇ ਕਾਲੀਦਾਸ ਮਾਰਗ ਸਥਿਤ ਆਪਣਾ ਸਰਕਾਰੀ ਘਰ ਖਾਲੀ ਕਰਨਗੇ। ਇਸ ਦੇ ਨਾਲ ਹੀ ਰਾਜ ਸੰਪਤੀ ਵਿਭਾਗ ਨੇ ਸ਼ੁੱਕਰਵਾਰ ਨੂੰ ਸਾਬਕਾ ਮੁੱਖਮੰਤਰੀ ਮੁਲਾਇਮ ਸਿੰਘ ਯਾਦਵ ਅਤੇ ਐਨ.ਡੀ ਤਿਵਾਰੀ ਨੂੰ ਛੱਡ ਕੇ ਸਾਰਿਆਂ ਨੂੰ 15 ਦਿਨ 'ਚ ਘਰ ਖਾਲੀ ਕਰਨ ਦਾ ਨੋਟਿਸ ਮਿਲਿਆ ਹੈ।