ਪੰਜਾਬ ਸਰਕਾਰ ਨੇ ਸੀਵਰੇਜ ਦੀ ਸਫਾਈ ਲਈ ਜਾਰੀ ਕੀਤੇ 46 ਲੱਖ ਰੁਪਏ

05/23/2018 2:34:52 AM

ਤਲਵੰਡੀ ਸਾਬੋ(ਮੁਨੀਸ਼)- ਇਤਿਹਾਸਕ ਨਗਰੀ ਤਲਵੰਡੀ ਸਾਬੋ ਦੇ ਸੀਵਰੇਜ ਦੀ ਸਮੱਸਿਆ ਹੱਲ ਕਰਨ ਲਈ ਕਾਂਗਰਸ ਦੇ ਬੁਲਾਰੇ ਖੁਸ਼ਬਾਜ ਜਟਾਣਾ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਜਾਰੀ ਕਰ ਦਿੱਤੇ ਗਏ ਹਨ। 'ਜਗ ਬਾਣੀ' ਵੱਲੋਂ ਸੀਵਰੇਜ ਦੀ ਸਮੱਸਿਆ ਸਬੰਧੀ ਖਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤੀਆਂ ਗਈਆਂ ਸਨ। ਜਾਣਕਾਰੀ ਅਨੁਸਾਰ ਨਗਰ ਦੇ ਸੰਗਤ ਰੋਡ, ਮਲਕਾਣਾ ਰੋਡ, ਸਰਕਾਰੀ ਸਕੂਲ ਸਮੇਤ ਕਈ ਗਲੀਆਂ ਅਤੇ ਮੁਹੱਲਿਆਂ ਵਿਚ ਸੀਵਰੇਜ ਬੰਦ ਹੋਣ ਕਰ ਕੇ ਪਾਣੀ ਸੜਕਾਂ 'ਤੇ ਆ ਜਾਂਦਾ ਸੀ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਨੇ ਦੱਸਿਆ ਕਿ ਉਨ੍ਹਾਂ ਇਸ ਸਮੱਸਿਆ ਸਬੰਧੀ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਇਸ ਬਾਰੇ ਜਾਣੂ ਕਰਵਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਮੁਸ਼ਕਲ ਹੱਲ ਕਰਨ ਲਈ ਗ੍ਰਾਂਟ ਜਾਰੀ ਕਰਨ ਦੇ ਹੁਕਮ ਦਿੱਤੇ । ਕਾਂਗਰਸੀ ਬਲਾਰੇ ਨੇ ਦੱਸਿਆ ਕਿ ਤਲਵੰਡੀ ਸਾਬੋ ਦੀ ਬਹੁਤ ਸਮੇ ਤੋਂ ਚੱਲ ਰਹੀ ਸੀਵਰੇਜ ਦੀ ਲੀਕੇਜ ਤੇ ਸਾਫ ਸਫਾਈ ਦੀ ਸਮੱਸਿਆ ਹੱਲ ਕਰਨ ਲਈ ਪੰਜਾਬ ਸਰਕਾਰ ਨੇ 46 ਲੱਖ ਰੁਪਏ ਤਲਵੰਡੀ ਸਾਬੋ ਵਿਚ ਸੁਪਰ ਸੈਕਸ਼ਨ ਮਸ਼ੀਨ ਦੁਆਰਾ ਸੀਵਰੇਜ ਦੀ ਸਫਾਈ ਲਈ ਜਾਰੀ ਕਰ ਦਿੱਤੇ ਗਏ ਹਨ ਹੁਣ ਜਲਦੀ ਹੀ ਸ਼ਹਿਰ ਵਿਚ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਕਾਂਗਰਸੀ ਬੁਲਾਰੇ ਦੇ ਨਾਲ ਸੰਦੀਪ ਭੁੱਲਰ ਸੂਬਾਈ ਆਗੂ ਪੰਜਾਬ ਪ੍ਰਦੇਸ਼ ਕਾਂਗਰਸ, ਰਣਜੀਤ ਸੰਧੂ ਨਿੱਜੀ ਸਹਾਇਕ,ਕ੍ਰਿਸ਼ਨ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਮਾਨਸਾਹੀਆਂ ਪ੍ਰਧਾਨ ਨਗਰ ਪੰਚਾਇਤ, ਗੁਰਤਿੰਦਰ ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਇਕਬਾਲ ਸਿੱਧੂ, ਬਲਬੀਰ ਲਾਲੇਆਣਾ, ਮਨਜੀਤ ਲਾਲੇਆਣਾ, ਅੰਮ੍ਰਿਤਪਾਲ ਸਿੰਘ, ਬਰਿੰਦਰਪਾਲ ਮਹੇਸ਼ਵਰੀ, ਕਾਂਗਰਸੀ ਆਗੂ ਤਰਸੇਮ ਸੇਮੀ, ਜਸਵੰਤ ਲੀਲਾ, ਕੌਂਸਲਰ ਹਰਬੰਸ ਸਿੰਘ, ਜਗਤਾਰ ਮੈਨੂੰਆਣਾ, ਮਨਪ੍ਰੀਤ ਸਿੰਘ, ਨਾਨਕ ਸੇਖਪੁਰਾ, ਸੱਤਪਾਲ ਲਹਿਰੀ, ਠੇਕੇਦਾਰ ਗੁਰਜੀਤ ਸਿੰਘ ਗੁਰੂਸਰ ਵੀ ਮੌਜੂਦ ਸਨ।