ਗਰਭਵਤੀ ਔਰਤਾਂ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ ਇਹ ਇਕ ਚੀਜ਼

05/25/2018 12:43:03 PM

ਨਵੀਂ ਦਿੱਲੀ— ਤੁਲਸੀ ਦਾ ਪੌਦਾ ਜ਼ਿਆਦਾਤਰ ਘਰਾਂ 'ਚ ਮੌਜੂਦ ਹੁੰਦਾ ਹੈ। ਰੋਜ਼ਾਨਾ ਇਸ ਦੀ ਪੂਜਾ ਕੀਤੀ ਜਾਂਦੀ ਹੈ। ਘਰ 'ਚ ਸਾਕਾਰਾਤਮਕ ਊਰਜਾ ਲਿਆਉਣ ਦੇ ਨਾਲ ਹੀ ਸਿਹਤ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਤੁਲਸੀ ਸਰਦੀ-ਜੁਕਾਮ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦੀ ਹੈ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਗਰਭਵਤੀ ਔਰਤਾਂ ਨੂੰ ਹੁੰਦਾ ਹੈ ਇਸ 'ਚ ਮੌਜੂਦ ਐਂਟੀ ਬੈਕਟੀਰੀਅਲ, ਐਂਟੀ ਵਾਇਰਲ ਅਤੇ ਐਂਟੀ ਫੰਗਲ ਗੁਣ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਵੀ ਪ੍ਰੈਗਨੇਂਸੀ 'ਚ ਇਸ ਦੀ ਵਰਤੋਂ ਕਰਨ ਨਾਲ ਮਾਂ ਅਤੇ ਬੱਚੇ ਦੋਹਾਂ ਨੂੰ ਫਾਇਦਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਤੁਲਸੀ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਰੋਜ਼ਾਨਾ ਤੁਲਸੀਂ ਦੀ ਵਰਤੋਂ ਕਰਨ ਨਾਲ ਗਰਭ ਅਵਸਥਾ 'ਚ ਔਰਤਾਂ ਦੇ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ। ਜਿਨ੍ਹਾਂ ਔਰਤਾਂ ਦੇ ਸਰੀਰ 'ਚ ਇਸ ਅਵਸਥਾ 'ਚ ਅਨੀਮਿਆ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਤੁਲਸੀ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਤੁਲਸੀ 'ਚ ਕਈ ਪੋਸ਼ਕ ਤੱਤ ਅਤੇ ਵਿਟਾਮਿਨ ਏ ਮੌਜੂਦ ਹੁੰਦੇ ਹਨ ਜੋ ਗਰਭ 'ਚ ਪਲ ਰਹੇ ਬੱਚੇ ਦੇ ਸੰਪੂਰਣ ਵਿਕਾਸ ਲਈ ਬਹੁਤ ਜ਼ਰੂਰੀ ਹੈ। ਰੋਜ਼ਾਨਾ ਸਿਰਫ ਤੁਲਸੀ ਦੇ ਦੋ ਪੱਤੇ ਖਾਣ ਨਾਲ ਬੱਚਾ ਹੈਲਦੀ ਹੋਵੇਗਾ।
3. ਬੱਚੇ ਦੀਆਂ ਹੱਡੀਆਂ ਲਈ ਮੈਗਨੀਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ। ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਹਰ ਦਿਨ ਤੁਲਸੀ ਦੇ 2 ਪੱਤੇ ਚਬਾਓ।
4. ਤੁਲਸੀ 'ਚ ਐਂਟੀ-ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ ਜੋ ਮਾਂ ਅਤੇ ਬੱਚੇ ਦੇ ਸਰੀਰ ਨੂੰ ਇਨਫੈਕਸ਼ਨ ਹੋਣ ਤੋਂ ਬਚਾਉਂਦਾ ਹੈ। ਸਿਹਤਮੰਦ ਰਹਿਣ ਲਈ ਤੁਲਸੀ ਦੀਆਂ ਪੱਤੀਆਂ ਦੀ ਵਰਤੋ ਕਰੋ।
5. ਤੁਲਸੀ ਦੇ ਪੱਤੇ ਖਾਣ ਨਾਲ ਸਰੀਰ 'ਚ ਰੋਗ ਪ੍ਰਤੀਰੋਧਕ ਸ਼ਮਤਾ ਵਧਦੀ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਵਿਅਕਤੀ ਦੇ ਕੋਲ ਨਹੀਂ ਆਉਂਦੀ।