ਪੌਸ਼ ਇੰਟਰਨੈਸ਼ਨਲ ਸਕੂਲ ਵਿਖੇ ਖਸਰਾ ਅਤੇ ਰੁਬੈਲਾ ਦੇ ਟੀਕੇ ਲਗਾਏ

05/15/2018 4:27:55 PM

ਭੀਖੀ (ਸੰਦੀਪ)- ਸਥਾਨਕ ਮਧੇਵਾਲਾ ਕੰਪਲੈਕਸ ਪੌਸ਼ ਇੰਟਰਨੈਸ਼ਨਲ ਸਕੂਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨੂੰ ਖਸਰਾ ਅਤੇ ਰੁਬੈਲਾ ਦੇ ਟੀਕੇ ਲਗਾਏ ਗਏ ਅਤੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ । ਇਹ ਟੀਕਾਕਰਣ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ 'ਚ ਉਨ੍ਹਾਂ ਦੀ ਸਹਿਮਤੀ ਨਾਲ ਕਰਵਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਹਰਜੋਤ ਕੌਰ ਨੇ ਕਿਹਾ ਕਿ ਖਸਰਾ ਅਤੇ ਰੁਬੈਲਾ ਦੇ ਟੀਕੇ ਲਗਵਾਉਣ ਨਾਲ ਬੱਚੇ ਨੂੰ ਕਈ ਹਾਨੀਕਾਰਕ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਜਿਸ ਕਰਕੇ ਇਹ ਟੀਕੇ ਜ਼ਰੂਰ ਲਗਵਾਉਣੇ ਚਾਹੀਦੇ ਹਨ । ਇਸ ਮੌਕੇ ਸਕੂਲ ਦੇ ਚੇਅਰਮੈਨ ਓਮ ਪ੍ਰਕਾਸ਼ ਜਿੰਦਲ, ਸੰਜੀਵ ਮਨਚੰਦਾ, ਨਵਜੋਤ ਜਿੰਦਲ, ਮੈਡਮ ਰੇਨੂੰ ਅਰੋੜਾ, ਸ਼ਰੂਤੀ ਬਾਂਸਲ, ਪਰਵੀਨ ਕੁਮਾਰੀ, ਰੇਨੂੰ ਮਿੱਤਲ ਅਤੇ ਵਨੀਸ਼ਾ ਤੋਂ ਇਲਾਵਾ ਸਮੁੱਚਾ ਸਕੂਲ ਸਟਾਫ ਅਤੇ ਸਿਹਤ ਵਿਭਾਗ ਕਰਮਚਾਰੀ ਹਾਜ਼ਰ ਸਨ ।