ਹਵਾ ਨੂੰ ਸ਼ੁੱਧ ਕਰਨ ਲਈ ਘਰ ''ਚ ਜ਼ਰੂਰ ਲਗਾਓ ਇਹ ਪੌਦੇ

06/06/2018 2:11:19 PM

ਨਵੀਂ ਦਿੱਲੀ— ਵਧਦੇ ਪ੍ਰਦੂਸ਼ਣ ਕਾਰਨ ਅੱਜਕਲ ਸਾਹ ਲੈਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਫੁੱਲਣ ਜਾਂ ਸਾਹ ਠੀਕ ਤਰ੍ਹਾਂ ਨਾਲ ਨਾ ਆਉਣ ਜਾਂ ਸਾਹ ਨਾਲ ਜੁੜੀਆਂ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰ ਤੋਂ ਬਾਹਰ ਜਾਂਦੇ ਸਮੇਂ ਤਾਂ ਤੁਸੀਂ ਸਾਵਧਾਨੀਆਂ ਵਰਤਦੇ ਹੀ ਹੋ ਪਰ ਘਰ ਦੇ ਅੰਦਰ ਵੀ ਪ੍ਰਦੂਸ਼ਣ ਕਾਰਨ ਤੁਹਾਨੂੰ ਸਾਹ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਤੁਸੀਂ ਰੁੱਖ-ਪੌਦਿਆਂ ਨੂੰ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕੁਦਰਤੀ ਪਿਊਰੀਫਾਇਰ ਦੀ ਤਰ੍ਹਾਂ ਵਾਤਾਵਰਣ ਨੂੰ ਸ਼ੁੱਧ ਕਰਕੇ ਤੁਹਾਨੂੰ ਆਕਸੀਜਨ ਦਿੰਦੇ ਹਨ ਅਤੇ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।
1. ਐਲੋਵੇਰਾ
ਐਲੋਵੇਰਾ ਪੌਦਾ ਕਾਰਬਨ-ਆਕਸਾਈਡ ਨੂੰ ਅਵਸ਼ੋਸ਼ਿਤ ਕਰਕੇ ਹਵਾ ਨੂੰ ਸ਼ੁੱਧ ਕਰਦਾ ਹੈ। ਘਰ 'ਚ ਇਸ ਪੌਦੇ ਨੂੰ ਲਗਾਉਣ ਨਾਲ ਆਕਸੀਜਨ ਦਾ ਲੈਵਲ ਵਧ ਜਾਂਦਾ ਹੈ, ਜਿਸ ਨਾਲ ਤੁਸੀਂ ਸ਼ੁੱਧ ਹਵਾ 'ਚ ਸਾਹ ਲੈ ਪਾਉਂਦੇ ਹੋ। ਏਅਰ ਪਿਊਰੀਫਾਈਰ ਦਾ ਕੰਮ ਕਰਨ ਵਾਲਾ ਇਹ ਪੌਦਾ ਹਰ ਮੌਸਮ ਅਤੇ ਉਪਜਾਓ ਮਿੱਟੀ 'ਚ ਆਸਾਨੀ ਨਾਲ ਲੱਗ ਜਾਂਦਾ ਹੈ।
2. ਬੈਂਬੂ
ਆਸਾਨੀ ਨਾਲ ਵਿਕਸਿਤ ਹੋਣ ਵਾਲੇ ਬੈਂਬੂ ਪਲਾਂਟ ਨੂੰ ਸੂਰਜ ਦੀ ਰੋਸ਼ਨੀ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਹ ਪਲਾਂਟ ਹਵਾ ਨੂੰ ਸ਼ੁੱਧ ਕਰਨ ਦੇ ਨਾਲ ਕੀਟਾਣੂਆਂ ਨੂੰ ਵੀ ਦੂਰ ਭਜਾਉਂਦਾ ਹੈ। ਵਾਤਾਵਰਣ ਨੂੰ ਰੋਗਾਣੂ ਮੁਕਤ ਕਰਨ ਵਾਲਾ ਬੈਂਬੂ ਪਲਾਂਟ ਘੱਟ ਪਾਣੀ 'ਚ ਵੀ ਆਸਾਨੀ ਨਾਲ ਲੱਗ ਜਾਂਦਾ ਹੈ।
3. ਆਈਵੀ ਪੌਦਾ
ਆਈਵੀ ਪੌਦਾ ਪਲਾਂਟਿੰਗ ਦੇ 6 ਘੰਟੇ ਦੇ ਅੰਦਰ ਹੀ ਹਵਾ ਨੂੰ ਸ਼ੁੱਧ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਪੌਦਾ ਹਵਾ 'ਚ ਮੌਜੂਦ ਅਵਸ਼ਿਸ਼ਟ ਅਤੇ ਜ਼ਹਿਰੀਲੇ ਕਣਾਂ ਨੂੰ 60 ਪ੍ਰਤੀਸ਼ਤ ਤਕ ਦੂਰ ਰੱਖਦਾ ਹੈ। ਤੁਸੀਂ ਇਸ ਨੂੰ ਬਾਥਰੂਮ ਦੇ ਕੋਲ ਲਗਾਓ, ਤਾਂ ਕਿ ਬਾਥਰੂਮ 'ਚ ਪੈਦਾ ਹੋਣ ਵਾਲੇ ਕੀਟਾਣੂ ਮਰ ਜਾਂਦੇ ਹਨ ਅਤੇ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।
4. ਸਪਾਈਡਰ ਪਲਾਂਟ
ਇਹ ਪੌਦਾ ਹਵਾ ਨੂੰ ਕਾਰਬਨ-ਮੋਨੋਆਕਸਾਈਡ ਸਟੇਰੀਨ ਅਤੇ ਗੈਸੋਲੀਨ ਨੂੰ ਕੱਢ ਕੇ ਉਸ ਨੂੰ ਸ਼ੁੱਧ ਕਰਦਾ ਹੈ। ਇਹ ਗੈਸ ਸਾਹ ਨਾਲ ਸੰਬੰਧੀ ਅਤੇ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣਦੀ ਹੈ। ਇਸ ਪੌਦੇ ਨੂੰ ਲਗਾਉਣ ਨਾਲ ਤੁਹਾਡਾ ਪਰਿਵਾਰ ਸ਼ੁੱਧ ਹਵਾ 'ਚ ਆਰਾਮ ਨਾਲ ਸਾਹ ਲੈ ਸਕਦਾ ਹੈ।
5. ਸਨੇਕ ਪਲਾਂਟ
ਸਨੇਕ ਪਲਾਂਟ ਜ਼ਿਆਦਾ ਮਾਤਰਾ 'ਚ ਕਾਰਬਨ ਡਾਈਆਕਸਾਈਡ ਆਪਣੇ ਅੰਦਰ ਲੈ ਕੇ ਹਵਾ ਨੂੰ ਸ਼ੁੱਧ ਕਰਦਾ ਹੈ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਇਸ ਦੇ ਇਲਾਵਾ ਇਹ ਪੌਦਾ ਵਿਸ਼ਾਰੀ ਪਦਾਰਥਾਂ ਜਿਵੇਂ ਨਾਈਟ੍ਰੋਜਨ ਆਕਸਾਈਡ, ਟ੍ਰਾਈਕਲੋਰੋਏਥਿਲੀਨ, ਬੇਂਜੀਨ, ਟੋਲਯੂਨਿ ਆਦਿ ਨੂੰ ਸੋਖ ਕੇ ਹਵਾ ਨੂੰ ਸ਼ੁੱਧ ਬਣਾਉਂਦਾ ਹੈ। ਤੁਸੀਂ ਇਸ ਨੂੰ ਘਰ ਦੇ ਕਿਸੇ ਵੀ ਹਿੱਸੇ 'ਚ ਲਗਾ ਸਕਦੇ ਹੋ।
6. ਲਿਲੀ ਦਾ ਪੌਦਾ
ਲਿਲੀ ਦਾ ਪੌਦਾ ਹਵਾ 'ਚ ਮੌਜੂਦ ਹਾਨੀਕਾਰਕ ਕਣਾਂ ਅਤੇ ਰੋਗਾਣੂਆਂ ਨੂੰ ਦੂਰ ਕਰਕੇ ਹਵਾ ਸ਼ੁੱਧ ਕਰਦਾ ਹੈ ਘਰ ਦੇ ਆਲੇ-ਦੁਆਲੇ ਦੀ ਹਵਾ ਨੂੰ ਸ਼ੁੱਧ ਕਰਨ ਲਈ ਲਿਲੀ ਦੇ 3-4 ਪੌਦੇ ਲਗਾਓ।
7. ਨਿੰਮ ਦਾ ਪੌਦਾ
ਨਿੰਮ ਹੈਲਥ ਸੰਬੰਧੀ ਸਮੱਸਿਆਵਾਂ ਲਈ ਕਾਫੀ ਫਾਇਦੇਮੰਦ ਹੈ। ਨਿੰਮ ਦਾ ਪੌਦਾ ਨਾ ਸਿਰਫ ਹਵਾ ਨੂੰ ਸੁੱਧ ਕਰਨ ਦਾ ਕੰਮ ਕਰਦਾ ਹੈ ਸਗੋਂ ਰਾਤ ਦੇ ਸਮੇਂ ਆਕਸੀਜਨ ਵੀ ਛੱਡਦਾ ਹੈ।
8. ਰਬੜ ਪਲਾਂਟ
ਸਜਾਵਟ ਲਈ ਵਰਤੋਂ 'ਚ ਲਿਆਉਂਦਾ ਜਾਣ ਵਾਲੇ ਇਹ ਪੌਦਾ ਸਿਹਤ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਘਰ ਦੇ ਅੰਦਰ ਇਸ ਪੌਦੇ ਨੂੰ ਲਗਾਉਣ ਨਾਲ ਇਹ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦਾ ਹੈ।