ਕਾਲੇ ਬੁੱਲ੍ਹਾਂ ਨੂੰ ਮਿੰਟਾਂ ''ਚ ਗੁਲਾਬੀ ਕਰਨਗੇ ਇਹ ਆਸਾਨ ਤਰੀਕੇ

06/06/2018 12:50:33 PM

ਜਲੰਧਰ— ਚਿਹਰੇ ਨੂੰ ਖੂਬਸੂਰਤ ਦਿਖਾਉਣ ਲਈ ਬੁੱਲ੍ਹਾਂ ਦੀ ਖੂਬਸੂਰਤੀ ਬਹੁਤ ਮਾਇਨੇ ਰੱਖਦੀ ਹੈ। ਜੇਕਰ ਬੁੱਲ੍ਹ ਕਾਲੇ ਡਾਰਕ ਹੋਣਗੇ ਤਾਂ ਚਿਹਰਾ ਭੱਦਾ ਦਿਖਾਈ ਦੇਣ ਲੱਗਦਾ ਹੈ। ਬੁੱਲ੍ਹਾਂ ਦਾ ਕਾਲ਼ਾਪਣ ਜਾਂ ਡਾਰਕ ਹੋਣ ਦਾ ਕਾਰਨ ਕਈ ਵਾਰ ਰੂਟੀਨ ਦੀਆਂ ਗਲਤੀਆਂ ਹੁੰਦੀਆਂ ਹਨ। ਜਿਸ ਨੂੰ ਪਿੰਕ ਸ਼ੇਡ ਦੇਣ ਲਈ ਲੜਕੀਆਂ ਕਈ ਤਰ੍ਹਾਂ ਦੇ ਪ੍ਰੋਡਕਟਸ ਇਸਤੇਮਾਲ ਕਰਦੀਆਂ ਹਨ ਪਰ ਇਸ ਦੇ ਕਈ ਸਾਈਡ ਇਫੈਕਟ ਵੀ ਹੁੰਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੁੱਲ੍ਹ ਕੁਦਰਤੀ ਪਿੰਕ ਅਤੇ ਮੁਲਾਇਮ ਦਿਖਾਈ ਦੇਣ ਤਾਂ ਤੁਹਾਨੂੰ ਵੀ ਆਪਣੀਆਂ ਉਨ੍ਹਾਂ ਗਲਤੀਆਂ ਵਿਚ ਸੁਧਾਰ ਕਰਨਾ ਹੋਵੇਗਾ ਅਤੇ ਕੁਝ ਟਿਪਸ ਫਾਲੋ ਕਰਨ ਦੀ ਜ਼ਰੂਰਤ ਹੋਵੋਗੀ। ਆਓ ਜਾਣਦੇ ਹਾਂ ਕਿਨ੍ਹਾਂ-ਕਿਨ੍ਹਾਂ ਟਿਪਸ ਨੂੰ ਇਸਤੇਮਾਲ ਕਰਕੇ ਪਿੰਕ ਲਿਪਸ ਪਾ ਸਕਦੇ ਹੋ।
1. ਧੁੱਪ ਤੋਂ ਬਚਾਅ
ਜਿਸ ਤਰ੍ਹਾਂ ਚਿਹਰੇ ਨੂੰ ਧੁੱਪ ਤੋਂ ਬਚਾਉਣ ਲਈ ਸਨਸਕਰੀਨ ਇਸਤੇਮਾਲ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਲਿਪਸ ਨੂੰ ਵੀ ਧੁੱਪ ਤੋਂ ਬਚਾਉਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ  SP6 ਵਾਲੇ ਇਕ ਚੰਗੇ ਲਿਪ ਬਾਮ ਦਾ ਇਸਤੇਮਾਲ ਕਰੋ। ਇਹ ਬੁੱਲਾਂ ਨੂੰ ਡਾਰਕ ਹੋਣ ਤੋਂ ਬਚਾਉਂਦਾ ਹੈ ਅਤੇ ਉਸ ਦੀ ਖੂਬਸੂਰਤੀ ਬਣਾਏ ਰੱਖਦਾ ਹੈ।
2. ਸਕਰਬ ਦਾ ਲਓ ਸਹਾਰਾ
ਮਿੱਟੀ ਕਾਰਨ ਚਮੜੀ ਹੀ ਨਹੀਂ ਬੁੱਲ੍ਹਾਂ 'ਤੇ ਵੀ ਗੰਦਗੀ ਜੰਮਣ ਲੱਗਦੀ ਹੈ। ਜਿਸ ਨੂੰ ਸਕਰਬ ਨਾ ਕਰਨ ਕਾਰਨ ਇਹ ਕਾਲੇ ਪੈਣ ਲੱਗਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਲਿਪਸ ਪਿੰਕ ਰਹਿਣ ਤਾਂ ਸ਼ਹਿਦ ਅਤੇ ਚੀਨੀ ਮਿਲਾ ਕੇ ਇਸ ਨਾਲ ਬੁੱਲਾਂ 'ਤੇ ਸਕਰਬ ਕਰੋ।
3. ਹਾਈਡਰੇਟ ਕਰਨਾ ਨਾ ਭੁੱਲੋ
ਖੂਬਸੂਰਤ ਅਤੇ ਗੁਲਾਬੀ ਬੁੱਲਾਂ ਲਈ ਇਨ੍ਹਾਂ ਨੂੰ ਹਾਈਡਰੇਟ ਕਰਨਾ ਨਾ ਭੁੱਲੋ। ਇਸ ਦੇ ਲਈ ਹਾਈਡਰੇਟਿੰਗ ਪ੍ਰੋਪਰਟੀਜ ਵਾਲਾ ਲਿਪ ਬਾਮ ਜਾਂ ਲਿਪਸਟਿਕ ਬੁੱਲ੍ਹਾਂ 'ਤੇ ਅਪਲਾਈ ਕਰੋ। ਇਸ ਤੋਂ ਇਲਾਵਾ ਰਾਤ ਨੂੰ ਸੌਂਣ ਤੋਂ ਪਹਿਲਾਂ ਬੁੱਲਾਂ 'ਤੇ ਬਦਾਮ ਤੇਲ ਲਗਾ ਕੇ ਮਸਾਜ ਕਰੋ।
4. ਸਮੋਕਿੰਗ ਨਾ ਕਰੋ
ਬੁੱਲ੍ਹਾਂ ਦੇ ਕਾਲੇਪਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਸਮੋਕਿੰਗ। ਇਸ ਨਾਲ ਬੁੱਲ੍ਹਾਂ 'ਤੇ ਸਿਗਰਟ ਵਿਚ ਮੌਜੂਦ ਨਿਕੋਟੀਨ ਅਤੇ ਟਾਰ ਜਮਾਂ ਹੋਣ ਲੱਗਦੇ ਹਨ, ਜਿਸ ਦੇ ਨਾਲ ਬੁੱਲ੍ਹ ਹੌਲੀ-ਹੌਲੀ ਕਾਲੇ ਪੈਣ ਲੱਗਦੇ ਹਨ। ਇਸ ਲਈ ਸਮੋਕਿੰਗ ਤੋਂ ਦੂਰੀ ਬਣਾ ਕੇ ਰੱਖੋ।