ਵਿਅਕਤੀ ਦਾ ਗਲਾ ਵੱਢ ਕੇ ਕੀਤਾ ਗਿਆ ਕਤਲ, ਸੜਕ ਕਿਨਾਰੇ ਮਿਲੀ ਲਾਸ਼

05/14/2018 11:58:35 AM

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹਮੀਰਪੁਰ-ਮੰਡੀ ਜ਼ਿਲੇ ਦੀ ਸੀਮਾ 'ਤੇ ਪੈਣ ਵਾਲੇ ਜਾਹੂ ਨੇੜੇ ਵਿਅਕਤੀ ਦਾ ਕਤਲ ਕੀਤਾ ਗਿਆ ਅਤੇ ਕਤਲ ਦੇ ਬਾਅਦ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਗਿਆ। 
ਮ੍ਰਿਤਕ ਦੀ ਪਛਾਣ 42 ਸਾਲਾ ਪ੍ਰਦੀਪ ਕੁਮਾਰ ਉਰਫ ਸੋਨੀ ਦੇ ਰੂਪ 'ਚ ਹੋਈ ਹੈ। ਰਾਤ ਦੇ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗਲਾ ਵੱਢ ਕੇ ਪ੍ਰਦੀਪ ਦਾ ਕਤਲ ਕੀਤਾ ਗਿਆ ਹੈ। ਉਹ ਪਿੰਡ ਰੈਲੀ ਡਾਕਘਰ ਮੁੰਡਖਰ ਦਾ ਰਹਿਣ ਵਾਲਾ ਸੀ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਨੂੰ ਸੋਮਵਾਰ ਸਵੇਰੇ ਘਟਨਾ ਦੇ ਬਾਰੇ 'ਚ ਸੂਚਨਾ ਮਿਲੀ ਹੈ। ਮ੍ਰਿਤਕ ਦੇ ਦੋ ਬੇਟੇ ਅਤੇ ਪਤਨੀ ਹੈ। ਸੜਕ ਕਿਨਾਰੇ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਣਕਾਰੀ 'ਚ ਪਤਾ ਚੱਲਿਆ ਹੈ ਕਿ ਪ੍ਰਦੀਪ ਟੈਕਸੀ ਚਲਾਉਂਦਾ ਸੀ। ਐਸ.ਪੀ ਰਮਨ ਕੁਮਾਰ ਮੀਣਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਦਾ ਕੁਝ ਦੇਰ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।