Pav Bhaji Dosa

05/17/2018 6:01:51 PM

ਨਵੀਂ ਦਿੱਲੀ— ਗਰਮੀਆਂ ਸ਼ੁਰੂ ਹੁੰਦੇ ਹੀ ਭੁੱਖ ਘੱਟ ਹੋਣ ਲੱਗਦੀ ਹੈ, ਕਾਰਨ ਹੈ ਜ਼ਿਆਦਾ ਪਾਣੀ ਦੀ ਵਰਤੋਂ ਕਰਨਾ ਪਰ ਖਾਣਾ ਤਾਂ ਜ਼ਰੂਰੀ ਹੈ। ਇਸ ਲਈ ਤੁਹਾਡੇ ਕੋਲ ਆਪਸ਼ਨ ਹੈ ਲਾਈਟ ਫੂਡ ਇਸ ਨੂੰ ਤੁਸੀਂ ਝੱਟ ਨਾਲ ਤਿਆਰ ਕਰ ਸਕਦੇ ਹੋ ਪਾਵ ਭਾਜੀ ਡੋਸਾ। ਇਹ ਰੈਸਿਪੀ ਸਾਰਿਆਂ ਨੂੰ ਬੇਹੱਦ ਪਸੰਦ ਆਵੇਗੀ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਤੇਲ 1 ਚੱਮਚ
- ਪਾਣੀ 1 ਚੱਮਚ
- ਡੋਸਾ ਬੈਟਰ 280 ਗ੍ਰਾਮ
- ਪਿਆਜ਼ ਸੁਆਦ ਮੁਤਾਬਕ
- ਟਮਾਟਰ ਸੁਆਦ ਮੁਤਾਬਕ
- ਕਾਲੀ ਮਿਰਚ ਸੁਆਦ ਮੁਤਾਬਕ
- ਉਬਲੇ ਹੋਏ ਆਲੂ ਸੁਆਦ ਮੁਤਾਬਕ
- ਉਬਲੀ ਹੋਈ ਪੱਤੀਗੋਭੀ ਸੁਆਦ ਮੁਤਾਬਕ
- ਉਬਲੇ ਹੋਏ ਹਰੇ ਮਟਰ ਸੁਆਦ ਮੁਤਾਬਕ
- ਕੈਚਅੱਪ ਸੁਆਦ ਮੁਤਾਬਕ
- ਚਿੱਲੀ ਸਾਓਸ ਸੁਆਦ ਮੁਤਾਬਕ
- ਪਾਵ ਭਾਜੀ ਮਸਾਲਾ 1 ਚੱਮਚ
- ਨਮਕ 1/2 ਚੱਮਚ
- ਮੱਖਣ ਸੁਆਦ ਮੁਤਾਬਕ
- ਧਨੀਆ ਸੁਆਦ ਮੁਤਾਬਕ
ਡੋਸਾ ਬਣਾਉਣ ਦੀ ਵਿਧੀ
1.
ਡੋਸਾ ਤਵੇ ਨੂੰ ਗਰਮ ਕਰੋ ਅਤੇ 1 ਚੱਮਚ ਤੇਲ ਪਾਓ।
2. ਇਸ ਤੋਂ ਬਾਅਦ ਤਵੇ ਨੂੰ ਟਿਸ਼ੂ ਪੇਪਰ ਨਾਲ ਚੰਗੀ ਤਰ੍ਹਾਂ ਨਾਲ ਸਾਫ ਕਰੋ।
3. ਫਿਰ ਇਸ 'ਤੇ 1 ਚੱਮਚ ਪਾਣੀ ਛਿੜਕੋਂ ਅਤੇ ਪੂਰੀ ਤਰ੍ਹਾਂ ਨਾਲ ਸਾਫ ਕਰ ਲਓ।
4. ਫਿਰ ਡੋਸਾ ਬੈਟਰ ਲਓ ਅਤੇ ਹੌਲੀ-ਹੌਲੀ ਫੈਲਾਓ।
5. ਗੈਸ ਦੀ ਹੀਟ ਘੱਟ ਰੱਖੋ ਅਤੇ ਇਸ ਦੇ ਉੱਪਰ ਪਿਆਜ਼, ਟਮਾਟਰ ਕਾਲੀ ਮਿਰਚ,ਉਬਲਿਆਂ ਹੋਇਆ ਮੈਸ਼ ਆਲੂ, ਉਬਲੀ ਹੋਈ ਫੁੱਲਗੋਭੀ, ਉਬਲੇ ਹੋਏ ਹਰੇ ਮਟਰ, ਕੈਚਅਪ, ਚਿੱਲੀ ਸਾਓਸ, 1 ਚੱਮਚ ਪਾਵ ਭਾਜੀ ਮਸਾਲਾ, 1/2 ਚੱਮਚ ਨਮਕ ਅਤੇ ਮੱਖਣ ਪਾਓ।
6. ਮੈਸ਼ਰ ਦੇ ਨਾਲ ਪੂਰੇ ਮਿਸ਼ਰਣ ਨੂੰ ਮੈਸ਼ ਕਰੋ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਡੋਸਾ ਪੂਰੀ ਤਰ੍ਹਾਂ ਨਾਲ ਰੋਸਟ ਕਰੋ।
8. ਫਿਰ ਪਿਆਜ਼, ਟਮਾਟਰ ਅਤੇ ਧਨੀਆ ਪਾਓ।
9. ਡੋਸੇ ਨੂੰ ਕਿਨਾਰਿਆਂ ਤੋਂ ਸਕ੍ਰੈਪ ਕਰੋ ਅਤੇ ਅੱਧਾ ਫੋਲਡ ਕਰੋ।
10. ਨਾਰੀਅਲ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।