ਜੇ ਤੁਹਾਡਾ ਪਾਰਟਨਰ ਵੀ ਕਰਦਾ ਹੈ ਤੁਹਾਡੇ ''ਤੇ ਸ਼ੱਕ ਤਾਂ ਅਪਣਾਓ ਇਹ ਤਰੀਕੇ

05/23/2018 5:26:57 PM

ਨਵੀਂ ਦਿੱਲੀ— ਵਿਆਹ ਹੋਵੇ ਜਾਂ ਪਿਆਰ ਦਾ ਰਿਸ਼ਤਾ ਸਾਰਿਆਂ 'ਚ ਪਿਆਰ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਵਿਸ਼ਵਾਸ ਦੀ ਕਮੀ ਕਾਰਨ ਰਿਸ਼ਤੇ 'ਚ ਦਰਾਰ ਆ ਜਾਂਦੀ ਹੈ ਅਤੇ ਉਹ ਟੁੱਟਣ ਦੀ ਕਗਾਰ 'ਤੇ ਆ ਜਾਂਦਾ ਹੈ। ਅਜਿਹੇ 'ਚ ਕਈ ਮਰਦਾਂ ਨੂੰ ਸ਼ੱਕ ਦੀ ਆਦਤ ਹੁੰਦੀ ਹੈ ਅਤੇ ਉਹ ਆਪਣੇ ਪਾਰਟਨਰ 'ਤੇ ਹਰ ਗੱਲ 'ਤੇ ਸ਼ੱਕ ਕਰਦੇ ਰਹਿੰਦੇ ਹਨ ਜਿਸ ਵਜ੍ਹਾ ਨਾਲ ਦੋਹਾਂ 'ਚ ਅਕਸਰ ਲੜਾਈ ਝੱਗੜੇ ਹੁੰਦੇ ਰਹਿੰਦੇ ਹਨ ਪਰ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਾਰਟਨਰ ਦੇ ਮਨ 'ਚੋਂ ਸ਼ੱਕ ਕੱਢੇ ਅਤੇ ਰਿਸ਼ਤੇ 'ਚ ਪਿਆਰ ਲਿਆਏ। ਜੇ ਤੁਹਾਡੇ ਪਾਰਟਨਰ ਨੂੰ ਵੀ ਸ਼ੱਕ ਦੀ ਆਦਤ ਹੈ ਤਾਂ ਇਹ ਤਰੀਕੇ ਜ਼ਰੂਰ ਅਪਣਾਓ।
1. ਰਿਸ਼ਤੇ 'ਚ ਗਰਮਾਹਟ
ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡਾ ਪਾਰਟਨਰ ਤੁਹਾਡੇ 'ਤੇ ਸ਼ੱਕ ਕਰ ਰਿਹਾ ਹੈ ਤਾਂ ਉਸ ਨਾਲ ਦੂਰੀ ਬਣਾਉਣ ਨਾਲ ਸ਼ੱਕ ਹੋਰ ਵੀ ਵਧ ਸਕਦਾ ਹੈ। ਅਜਿਹੇ 'ਚ ਆਪਣੇ ਰਿਸ਼ਤੇ 'ਚ ਪਹਿਲਾਂ ਜਿਹਾ ਪਿਆਰ ਅਤੇ ਗਰਮਾਹਟ ਨੂੰ ਜ਼ਿੰਦਾ ਰੱਖੋ।
2. ਗੱਲਬਾਤ ਕਰੋ
ਦਫਤਰ ਦੇ ਦੌਰਾਨ ਅਕਸਰ ਸਾਥੀਆਂ ਦੇ ਨਾਲ ਟ੍ਰਿਪ ਜਾਂ ਪਾਰਟੀਆਂ 'ਤੇ ਜਾਣਾ ਪੈਂਦਾ ਹੈ। ਅਜਿਹੇ 'ਚ ਜਿੰਨਾ ਸੰਭਵ ਹੋ ਸਕੇ। ਆਪਣੇ ਪਾਰਟਨਰ ਨਾਲ ਗੱਲਬਾਤ ਕਰੋ।
3. ਦੋਸਤਾਂ ਨਾਲ ਮਿਲਵਾਓ
ਕਈ ਵਾਰ ਆਪਣੇ ਪਾਰਟਨਰ ਦੇ ਨਾਲ ਆਪਣੇ ਦੋਸਤਾਂ ਨਾਲ ਮਿਲਣ ਜਾਂਦੇ ਹੋ ਤਾਂ ਉਸ ਸਮੇਂ ਸਿਰਫ ਆਪਣੇ ਦੋਸਤਾਂ 'ਚ ਹੀ ਨਾ ਗੁਆਚ ਜਾਇਆ ਕਰੋ ਸਗੋਂ ਆਪਣੇ ਪਾਰਟਨਰ ਨੂੰ ਵੀ ਕੰਮਫਰਟੇਬਲ ਮਹਿਸੂਸ ਕਰਵਾਓ।
4. ਤਾਰੀਫ ਕਰੋ
ਰਿਸ਼ਤੇ ਨੂੰ ਜਦੋਂ ਕਾਫੀ ਸਮਾਂ ਬੀਤ ਜਾਵੇ ਤਾਂ ਇਕ ਦੂਜੇ ਦੀ ਤਾਰੀਫ ਅਤੇ ਮਜ਼ਾਕ ਕਰਨ ਦੀ ਫਾਰਮੈਲਿਟੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਖੁਸ਼ ਰੱਖਣ ਲਈ ਉਨ੍ਹਾਂ ਦੀ ਤਾਰੀਫ ਵੀ ਕਰਦੇ ਰਹੋ।
5. ਖੁੱਦ ਨੂੰ ਸਾਬਤ ਨਾ ਕਰੋ
ਕੁਝ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਹਰ ਗੱਲ 'ਤੇ ਖੁੱਦ ਨੂੰ ਸਾਬਤ ਕਰਨ ਦੇ ਚੱਕਰ 'ਚ ਲੱਗੀਆਂ ਰਹਿੰਦੀਆਂ ਹਨ ਜਿਸ ਵਜ੍ਹਾ ਨਾਲ ਰਿਸ਼ਤੇ 'ਚ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ 'ਚ ਜੇ ਤਹਾਡਾ ਪਾਰਟਨਰ ਥੋੜ੍ਹਾ ਸ਼ੱਕੀ ਸੁਭਾਅ ਦਾ ਹੈ ਤਾਂ ਆਪਣੇ ਆਪ ਨੂੰ ਸਮਝਾਓ ਅਤੇ ਰਿਸ਼ਤੇ 'ਚ ਪਿਆਰ ਬਣਾਈ ਰੱਖੋ।