ਪਾਕਿ ਨੇ ਕਿਸ਼ਨਗੰਗਾ ਦੇ ਪ੍ਰਸਤਾਵਿਤ ਉਦਘਾਟਨ ''ਤੇ ਪ੍ਰਗਟਾਈ ਚਿੰਤਾ

05/18/2018 10:53:21 PM

ਇਸਲਾਮਾਬਾਦ— ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ 'ਚ 330 ਮੈਗਾਵਾਟ ਕਿਸ਼ਨਗੰਗਾ ਪਣਬਿਜਲੀ ਪ੍ਰਾਜੈਕਟ ਦੇ ਕੱਲ ਪ੍ਰਸਤਾਵਿਤ ਉਦਘਾਟਨ 'ਤੇ ਚਿੰਤਾ ਜਤਾਈ ਹੈ। ਪਾਕਿਸਤਾਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਹੱਲ ਕੀਤੇ ਬਗੈਰ ਇਸ ਦਾ ਉਦਘਾਟਨ ਕਰਨਾ ਸਿੰਧੂ ਜਲ ਸੰਧੀ ਦੀ ਉਲੰਘਣਾ ਹੋਵੇਗੀ। ਪੀ.ਐੱਮ. ਮੋਦੀ ਕੱਲ ਬਾਂਦੀਪੁਰਾ ਜ਼ਿਲੇ 'ਚ ਇਸ ਬਿਜਲੀ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, 'ਪਾਕਿਸਤਾਨ ਦਾ ਮੰਨਣਾ ਹੈ ਕਿ ਵਿਵਾਦ ਦੇ ਨਜਿੱਠਣ ਤੋਂ ਬਗੈਰ ਪ੍ਰਾਜੈਕਟ ਦਾ ਉਦਘਾਟਨ ਕਰਨਾ ਸਿੰਧੂ ਜਲ ਸੰਧੀ ਦੀ ਉਲੰਘਣਾ ਹੋਵੇਗੀ।'