ਪਾਕਿ ''ਚ ਸਿੱਖਾਂ ਦੇ ਸ਼ਮਸ਼ਾਨਘਾਟ ਲਈ ਫੰਡ ਜਾਰੀ ਕਰਨ ''ਚ ਦੇਰੀ ''ਤੇ ਅਧਿਕਾਰੀਆਂ ਨੂੰ ਨੋਟਿਸ

05/22/2018 9:06:23 PM

ਪੇਸ਼ਾਵਰ— ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ਹਿਰ 'ਚ ਸਿੱਖਾਂ ਦੇ ਸ਼ਮਸ਼ਾਨਘਾਟ ਲਈ ਧਨ ਜਾਰੀ ਕਰਨ 'ਚ ਦੇਰੀ ਨੂੰ ਲੈ ਕੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਸਿੱਖਾਂ ਦੇ ਨੇਤਾ ਬਾਬਾਜੀ ਗੁਰੂ ਗੁਰਪਾਲ ਸਿੰਘ ਨੇ ਆਪਣੇ ਵਕੀਲ ਦੇ ਜ਼ਰੀਏ ਰਿੱਟ ਪਟੀਸ਼ਨ ਦਾਇਰ ਕਰ ਅਦਾਲਤ ਤੋਂ ਸਰਕਾਰ ਨੂੰ ਧਨ ਜਾਰੀ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।
ਭਾਈਚਾਰੇ ਦੇ ਨੇਤਾ ਦੀ ਅਰਜ਼ੀ 'ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ ਸ਼ਹਿਰ 'ਚ ਸਿੱਖਾਂ ਦੇ ਸ਼ਮਸ਼ਾਨ ਤੇ ਈਸਾਈਆਂ ਦੇ ਕਬਰਿਸਤਾਨ ਦੇ ਨਿਰਮਾਣ ਲਈ 2017-18 ਦੌਰਾਨ ਤਿੰਨ ਕਰੋੜ ਰੁਪਏ ਨਿਰਧਾਰਤ ਕੀਤਾ ਸੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਹੁਣ ਤਕ ਇਨ੍ਹਾਂ ਪ੍ਰੋਜੈਕਟਾਂ ਲਈ ਕੋਈ ਯੋਜਨਾ ਨਹੀਂ ਬਣਾਈ ਹੈ ਤੇ ਨਾ ਹੀ ਧਨ ਜਾਰੀ ਕੀਤਾ ਗਿਆ ਹੈ।
ਖੈਬਰ ਪਖਤੂਨਖਵਾ ਦੇ ਵਧੀਕ ਅਟਾਰਨੀ ਜਨਰਲ ਕੈਸਰ ਖਾਨ ਨੇ ਪੇਸ਼ਾਵਰ ਹਾਈ ਕੋਰਟ ਦੀ ਪੀਠ ਨੂੰ ਸੂਚਿਤ ਕੀਤਾ ਗਿਆ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚਾਲੇ ਮਤਭੇਦ ਹੀ ਇਸ ਪ੍ਰੋਜੈਕਟ 'ਚ ਸਭ ਤੋਂ ਵੱਡਾ ਅੜਿੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖਾਂ ਨੂੰ ਸੁਵਿਧਾ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਕਦਮ ਚੁੱਕ ਲਿਆ ਹੈ।