ਲਾਦੇਨ ਨੂੰ ਮਰਵਾਉਣ ਲਈ ਪਾਕਿ ਜਨਰਲ ਕਿਯਾਨੀ ਨੇ ਅਮਰੀਕਾ ਨਾਲ ਕੀਤੀ ਸੀ ਡੀਲ!

05/22/2018 9:04:07 PM

ਇਸਲਾਮਾਬਾਦ— ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਆਈ.ਐਸ.ਆਈ. ਦੇ ਸਾਬਕਾ ਬੌਸ ਮੁਹੰਮਦ ਅਸਦ ਦੁਰਾਨੀ ਨੇ ਕਿਹਾ ਕਿ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਤੇ ਆਈ.ਐਸ.ਆਈ. ਦੇ ਸਾਬਕਾ ਚੀਫ ਅਸ਼ਫਾਕ ਕਿਯਾਨੀ ਦੇ ਵਿਚਾਲੇ ਹੋਈ ਡੀਲ ਤੋਂ ਬਾਅਦ ਮਾਰਿਆ ਗਿਆ ਸੀ। ਮਈ 2011 'ਚ ਅਮਰੀਕੀ ਨੇਵੀ ਸੀਲ ਕਮਾਂਡੋ ਏਬਟਾਬਾਦ ਦੇ ਉਸ ਘਰ 'ਚ ਦਾਖਲ ਹੋਏ ਸਨ, ਜਿਥੇ ਲਾਦੇਨ ਰਹਿ ਰਿਹਾ ਸੀ। ਜਿਸ ਥਾਂ 'ਤੇ ਇਹ ਘਰ ਸੀ ਪਾਕਿਸਤਾਨ ਆਰਮੀ ਦੇ ਰਿਟਾਇਰ ਅਫਸਰਾਂ ਦੇ ਘਰ ਇਸ ਤੋਂ ਕੁਝ ਹੀ ਦੂਰੀ 'ਤੇ ਸਨ। ਦੁਰਾਨੀ ਆਪਣੀ ਕਿਤਾਬ 'ਦ ਸਪਾਈ ਕ੍ਰਾਨੀਕਲਸ' ਦੀ ਲਾਂਚਿੰਗ ਦੇ ਲਈ ਰਾਜਧਾਨੀ 'ਚ ਮੌਜੂਦ ਸਨ। ਉਨ੍ਹਾਂ ਦੇ ਨਾਲ ਭਾਰਤੀ ਇੰਟੈਲੀਜੈਂਸ ਏਜੰਸੀ ਦੇ ਸਾਬਕਾ ਚੀਫ ਏ.ਐਸ. ਦੁਲਾਤ ਵੀ ਸਨ।
ਕਿਤਾਬ 'ਚ ਲਾਦੇਨ 'ਤੇ ਇਕ ਪੂਰਾ ਚੈਪਟਰ
ਦੁਰਾਨੀ ਦੀ ਕਿਤਾਬ 'ਚ ਇਕ ਚੈਪਟਰ ਹੈ 'ਦ ਡੀਲ ਫਾਰ ਓਸਾਮਾ ਬਿਨ ਲਾਦੇਨ'। ਇਸੇ ਚੈਪਟਰ 'ਚ ਦੁਰਾਨੀ ਨੇ ਇਸ ਪੂਰੇ ਆਪ੍ਰੇਸ਼ਨ ਦੇ ਬਾਰੇ 'ਚ ਦੱਸਿਆ ਹੈ, ਜਿਸ ਨੂੰ 'ਆਪ੍ਰੇਸ਼ਨ ਜੇਰੇਨਿਮੋ' ਨਾਂ ਅਮਰੀਕਾ ਨੇ ਦਿੱਤਾ ਸੀ। ਉਨ੍ਹਾਂ ਨੇ ਲਿਖਿਆ ਹੈ ਕਿ ਅਮਰੀਕੀ ਹੈਲੀਕਾਪਟਰ ਦੇਸ਼ ਦੀ ਸਰਹੱਦ ਦੇ 150 ਕਿਲੋਮੀਟਰ ਅੰਦਰ ਤੱਕ ਪਹੁੰਚ ਗਏ ਤੇ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਸਾਡੇ 'ਤੇ ਅਸਮਰਥ ਹੋਣ ਦਾ ਇਲਜ਼ਾਮ ਲੱਗਿਆ, ਡਬਲ ਗੇਮ ਖੇਡਣ ਦਾ ਇਲਜ਼ਾਮ ਲੱਗਿਆ ਤੇ ਬਦਲੇ 'ਚ ਸਾਨੂੰ ਕੀ ਮਿਲਿਆ? ਮੈਂ ਹੁਣ ਇਹ ਜਾਨਣਾ ਚਾਹੁੰਦਾ ਹਾਂ।
ਉਥੇ ਜਨਰਲ ਕਿਯਾਨੀ 'ਤੇ ਪੈਸੇ ਦੇ ਲਾਲਚ 'ਚ ਅਮਰੀਕਾ ਨੂੰ ਓਸਾਮਾ ਦੀ ਜਾਣਕਾਰੀ ਦੇਣ ਦੇ ਦੋਸ਼ ਬਾਰੇ ਦੁਰਾਨੀ ਕਹਿੰਦੇ ਹਨ ਕਿ ਐਨ.ਡੀ.ਸੀ. ਯਾਨੀ ਨੈਸ਼ਨਲ ਡਿਫੈਂਸ ਕਾਲਜ 'ਚ ਕਿਯਾਨੀ ਮੇਰਾ ਮਨਪਸੰਦ ਵਿਦਿਆਰਥੀ ਸੀ। ਪਰ ਰਿਟਾਇਰ ਹੋਣ ਤੋਂ ਬਾਅਦ ਉਹ ਮੈਨੂੰ ਕਦੇ ਮਿਲਿਆ ਨਹੀਂ ਤਾਂ ਕਿ ਮੈਂ ਉਸ ਤੋਂ ਪੁੱਛ ਸਕਾਂ ਕਿ ਕੀ ਉਸ ਨੇ ਅਜਿਹੀ ਸੌਦੇਬਾਜ਼ੀ ਕੀਤੀ ਸੀ। ਦੁਰਾਨੀ ਨੇ ਲਾਂਚਿੰਗ ਦੇ ਮੌਕੇ ਲਾਦੇਨ ਨਾਲ ਜੁੜੇ ਆਪ੍ਰੇਸ਼ਨ ਦੇ ਬਾਰੇ 'ਚ ਕਈ ਅਹਿਮ ਤੇ ਦਿਲਚਸਪ ਜਾਣਕਾਰੀਆਂ ਦਿੱਤੀਆਂ। ਦੁਰਾਨੀ ਨੇ ਦੱਸਿਆ ਕਿ ਜਦੋਂ ਲਾਦੇਨ ਨੂੰ ਮਾਰਿਆ ਗਿਆ ਤਾਂ ਉਸ ਤੋਂ ਪਹਿਲਾਂ ਅਸ਼ਫਾਕ ਕਿਯਾਨੀ ਨਾਲ ਕਿਸੇ ਨੇ ਇਕ ਸ਼ਿਪ 'ਤੇ ਮੀਟਿੰਗ ਕੀਤੀ ਸੀ।