ਤੇਲ ਦੀਆਂ ਕੀਮਤਾਂ ਵੱਧਣ ਕਾਰਨ ਯੂਥ ਕਾਂਗਰਸ ਨੇ ਕੇਂਦਰ ਸਰਕਾਰ ਦਾ ਫੂਕਿਆ ਪੁੱਤਲਾ

05/27/2018 7:39:01 AM

ਧਰਮਕੋਟ (ਸਤੀਸ਼) - ਡੀਜ਼ਲ ਅਤੇ ਪੈਟਰੋਲ ਦੀਆ ਅਸਮਾਨੀ ਛੂਹ ਰਹੀਆਂ ਕੀਮਤਾਂ ਦੇ ਖਿਲਾਫ ਅੱਜ ਧਰਮਕੋਟ ਵਿਖੇ ਯੂਥ ਕਾਂਗਰਸ ਨੇ ਕੇਂਦਰ ਦੀ ਮੌਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਪੁੱਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਕਾਸ਼ਦੀਪ ਸਿੰਘ ਲਾਲੀ ਪ੍ਰਧਾਨ ਯੂਥ ਵਿੰਗ ਲੋਕ ਸਭਾ ਹਲਕਾ ਫਰੀਦਕੋਟ, ਸਚਿਨ ਟੰਡਨ ਪ੍ਰਧਾਨ ਧਰਮਕੋਟ ਸ਼ਹਿਰੀ, ਬਲਕਰਨ ਸਿੰਘ ਨੰਗਲ, ਗੁਰਲਾਲ ਭਲਵਾਨ, ਭਵਨਦੀਪ, ਅਮਨਦੀਪ ਗਿੱਲ ਪ੍ਰਧਾਨ ਵਿਧਾਨ ਸਭਾ ਹਲਕਾ ਧਰਮਕੋਟ, ਸਵਰਨ ਸਿੰਘ ਗਿੱਲ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ ਸਾਬਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਤੇਲ ਅਤੇ ਪੈਟਰੋਲ ਦੀਆਂ ਆਏ ਦਿਨ ਵਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਤੇਲ ਕੀਮਤਾ 'ਚ ਵਾਧੇ ਨਾਲ ਨਿੱਤ ਦਿਨ ਵਰਤੋ ਦੀਆਂ ਵਸਤਾਂ 'ਚ ਵੀ ਭਾਰੀ ਵਾਧਾ ਹੋ ਰਿਹਾ ਹੈ। ਉਨ੍ਹਾਂ ਇਸ ਮੌਕੇ ਮੰਗ ਕੀਤੀ ਕਿ ਤੇਲ ਕੀਮਤਾਂ 'ਚ ਕੀਤਾ ਵਾਧਾ ਵਾਪਿਸ ਲਿਆ ਜਾਵੇ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਦਾ ਪੁੱਤਲਾ ਵੀ ਫੂਕਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।