ਭਾਰਤ ਦੇ ''ਫੀਲਡ ਆਫਿਸ'' ਨੂੰ ਬੰਦ ਕਰੇਗਾ ਨੇਪਾਲ : ਉਲੀ

05/20/2018 11:29:37 PM

ਕਾਠਮੰਡੂ — ਭਾਰਤੀ ਦੂਤਘਰ ਦੇ ਉਸ ਦਫਤਰ ਨੂੰ ਨੇਪਾਲੀ ਸਰਕਾਰ ਬੰਦ ਕਰਨ ਜਾ ਰਹੀ ਹੈ ਜੋ ਕੋਸੀ 'ਚ ਆਏ ਹੜ੍ਹ ਤੋਂ ਬਾਅਦ 2008 'ਚ ਖੋਲ੍ਹਿਆ ਗਿਆ ਸੀ। ਕਮਿਊਨਿਸਟ ਪਾਰਟੀ ਆਫ ਨੇਪਾਲ ਦੀ ਪਹਿਲੀ ਸੰਸਦੀ ਬੈਠਕ 'ਚ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਉਲੀ ਨੇ ਕਿਹਾ ਕਿ ਇਹ ਦਫਤਕ ਹੁਣ ਕਿਸੇ ਕੰਮ ਦਾ ਨਹੀਂ ਹੈ, ਲਿਹਾਜ਼ਾ ਇਸ ਨੂੰ ਬੰਦ ਕਰਨਾ ਹੀ ਉਚਿਤ ਹੈ। ਜ਼ਿਕਰਯੋਗ ਹੈ ਕਿ ਹੜ੍ਹ ਤੋਂ ਬਾਅਦ ਇਸ ਪ੍ਰਭਾਵ ਲਈ ਇਹ ਦਫਤਰ ਖੋਲ੍ਹਿਆ ਗਿਆ ਸੀ, ਕਿਉਂਕਿ 17 ਕਿ. ਮੀ. ਲੰਬਾ ਪੂਰਬ-ਪੱਛਮੀ ਹਾਈਵੇਅ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਭਾਰਤੀ ਸੜਕਾਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਪਾਸ ਦੇਣ ਲਈ 2008 'ਚ ਇਹ ਖੁਲ੍ਹਾ ਸੀ।
ਹਾਈਵੇਅ ਦਾ ਨਿਰਮਾਣ ਹੋਣ ਤੋਂ ਬਾਅਦ ਨੇਪਾਲ ਸਰਕਾਰ ਨੇ ਭਾਰਤ ਤੋਂ ਇਸ ਦਫਤਰ ਨੂੰ ਬੰਦ ਕਰਨ ਲਈ ਕਿਹਾ ਪਰ ਭਾਰਤ ਨੇ ਇਸ 'ਤੇ ਅਮਲ ਨਹੀਂ ਕੀਤਾ। ਬਾਅਦ ਦੇ ਦੌਰ 'ਚ ਸਮਾਜਿਕ ਗਤੀਵਿਧੀਆਂ ਨੂੰ ਵਧਾਉਣ ਲਈ ਇਥੋਂ ਸ਼ਕਾਲਰਸ਼ਿਪ ਦੇਣ ਦਾ ਕੰਮ ਹੋਣ ਲੱਗਾ। 2014 'ਚ ਭਾਰਕ ਸਰਕਾਰ ਨੇ ਇਸ ਨੂੰ ਅਪਗ੍ਰੇਡ ਕਰਕੇ ਬਿਰਾਟ ਨਗਰ ਤੋਂ ਕਾਂਸਯੂਲੇਟ ਜਨਰਲ ਦੇ ਦਫਤਰ ਲਈ ਨੇਪਾਲ ਦੀ ਇਜਾਜ਼ਤ ਮੰਗੀ, ਪਰ ਨੇਪਾਲ ਸਰਕਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਤੋਂ ਪਹਿਲਾਂ 2011 'ਚ ਬਾਬੁਰਾਮ ਭੱਟਾਰਾਈ ਦੀ ਸਰਕਾਰ ਨੇ ਇਸ ਨੂੰ ਬੰਦ ਕਰਨ ਲਈ ਨਵੀਂ ਦਿੱਲੀ 'ਚ 2 ਨੋਟਿਸ ਭੇਜੇ ਸਨ। ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਨੇਤਾ ਜਨਾਰਦਨ ਸ਼ਰਮਾ ਦੇ ਹਵਾਲੇ ਤੋਂ ਕਾਠਮੰਡੂ ਪੋਸਟ ਨੇ ਲਿਖਿਆ ਹੈ ਕਿ ਓਲੀ ਨਹੀਂ ਚਾਹੁੰਦੇ ਕਿ ਇਹ ਦਫਤਰ ਹੁਣ ਹੋਰ ਕੰਮ ਕਰੇ।