ਬਰੀ ਹੋਣ ਤੋਂ ਬਾਅਦ ਰਾਹੁਲ ਨੂੰ ਮਿਲਣ ਦਿੱਲੀ ਪਹੁੰਚੇ ਸਿੱਧੂ

05/16/2018 7:35:41 PM

ਜਲੰਧਰ : ਸੁਪਰੀਮ ਕੋਰਟ ਵਲੋਂ 30 ਸਾਲ ਪੁਰਾਣੇ ਮਾਮਲੇ ਵਿਚ ਰਾਹਤ ਦਿੱਤੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਿੱਲੀ ਪਹੁੰਚੇ। ਸੁਪਰੀਮ ਕੋਰਟ ਵਲੋਂ ਰੋਡ ਰੇਜ ਮਾਮਲੇ ਵਿਚ ਬਰੀ ਕੀਤੇ ਜਾਣ ਤੋਂ ਬਾਅਦ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਦਾ ਧੰਨਵਾਦ ਕੀਤਾ ਸੀ। ਸਿੱਧੂ ਨੇ ਕਿਹਾ ਕਿ ਸੀ ਇਸ ਔਖੀ ਘੜੀ ਵਿਚ ਰਾਹੁਲ ਗਾਂਧੀ ਉਨ੍ਹਾਂ ਦੇ ਨਾਲ ਖੜ੍ਹੇ ਰਹੇ ਸਨ ਅਤੇ ਉਨ੍ਹਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਹੁਲ ਗਾਂਧੀ ਨੂੰ ਮੈਸੇਜ ਭੇਜ ਕੇ ਆਖਰੀ ਸਾਹ ਤਕ ਕਾਂਗਰਸ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਸੀ। 
ਸਿੱਧੂ ਨੇ ਕਿਹਾ ਸੀ ਕਿ ਅਸਲ ਦੋਸਤਾਂ ਦਾ ਪਤਾ ਮੁਸੀਬਤ ਵਿਚ ਲੱਗਦਾ ਹੈ ਅਤੇ ਇਸ ਮੁਸ਼ਕਿਲ ਹਾਲਾਤ ਵਿਚ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ।