ਐੱਨ. ਐੱਚ. ਆਰ. ਸੀ. ਦੇ ਦਖਲ ਲਈ ਅਦਾਲਤ ''ਚ ਪਟੀਸ਼ਨ ਦਾਇਰ

05/25/2018 11:27:00 AM

ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਵਿਚ ਵੀਰਵਾਰ ਇਕ ਪਟੀਸ਼ਨ ਦਾਇਰ ਹੋਈ, ਜਿਸ ਵਿਚ ਤਾਮਿਲਨਾਡੂ ਦੇ ਤੂਤੀਕੋਰਿਨ ਜ਼ਿਲੇ 'ਚ ਵੇਦਾਂਤਾ ਦੀ ਸਟਰਲਾਈਟ ਕਾਪਰ ਫੈਕਟਰੀ ਵਿਰੁੱਧ ਵਿਖਾਵੇ ਦੌਰਾਨ ਪੁਲਸ ਦੀ ਕਾਰਵਾਈ 'ਚ ਕਈ ਵਿਅਕਤੀਆਂ ਦੇ ਮਾਰੇ ਜਾਣ ਦੇ ਮਾਮਲੇ 'ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.) ਦੇ ਦਖਲ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਹੈ।
ਅਦਾਲਤ ਇਸ ਪਟੀਸ਼ਨ 'ਤੇ ਸ਼ੁੱਕਰਵਾਰ ਸੁਣਵਾਈ ਕਰ ਸਕਦੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਐੱਨ. ਐੱਚ. ਆਰ. ਸੀ. ਨੂੰ ਇਕ ਦਿਨ ਪਹਿਲਾਂ ਇਕ ਮੰਗ ਪੱਤਰ ਸੌਂਪ ਕੇ 'ਗੈਰ-ਕਾਨੂੰਨੀ ਕਤਲਾਂ' ਵਿਚ ਜਲਦੀ ਤੋਂ ਜਲਦੀ ਦਖਲ ਦੇਣ ਦੀ ਬੇਨਤੀ ਕੀਤੀ ਗਈ ਸੀ।