ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜ ਗਿਆ ਸਿੱਖ ਪੁਲਸ ਕਰਮਚਾਰੀ, ਦੇਖੋ ਵੀਡੀਓ

05/25/2018 3:26:04 PM

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਸਿੱਖ ਕਰਮਚਾਰੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਭੀੜ ਨਾਲ ਘਿਰਿਆ ਪੁਲਸ ਕਰਮਚਾਰੀ ਗੁੱਸੇ ਨਾਲ ਭਰੇ ਲੋਕਾਂ ਤੋਂ ਇਕ ਮੁਸਲਿਮ ਲੜਕੇ ਨੂੰ ਬਚਾਉਂਦਾ ਦਿੱਖ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਇਹ ਪੁਲਸ ਕਰਮਚਾਰੀ ਨਹੀਂ ਹੁੰਦਾ ਤਾਂ ਸ਼ਾਇਦ ਲੜਕਾ ਭੀੜ ਦਾ ਸ਼ਿਕਾਰ ਬਣ ਜਾਂਦਾ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਉਤਰਾਖੰਡ ਦੇ ਨੈਨੀਤਾਲ ਦਾ ਹੈ। ਪੁਲਸ ਕਰਮਚਾਰੀ ਦੀ ਪਛਾਣ ਸਬ ਇੰਸਪੈਕਟਰ ਗਗਨਦੀਪ ਸਿੰਘ ਦੇ ਰੂਪ 'ਚ ਹੋਈ ਹੈ। ਇਹ ਘਟਨਾ 22 ਮਈ ਦੀ ਦੱਸੀ ਜਾ ਰਹੀ ਹੈ।
ਮੀਡੀਆ ਰਿਪੋਰਟ ਮੁਤਾਬਕ 22 ਮਈ ਨੂੰ ਨੈਨੀਤਾਲ ਦੇ ਇਕ ਮੰਦਰ 'ਚ ਲੜਕਾ-ਲੜਕੀ ਬੈਠੇ ਹੋਏ ਸਨ। ਉਨ੍ਹਾਂ ਨੂੰ ਇੱਕਠੇ ਬੈਠਿਆਂ ਦੇਖ ਉਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਤੋਂ ਪੁੱਛਗਿਛ ਕਰਨੀ ਸ਼ੁਰੂ ਕੀਤੀ। ਗੱਲਬਾਤ 'ਚ ਖੁਲ੍ਹਾਸਾ ਹੋਇਆ ਕਿ ਲੜਕਾ ਮੁਸਲਿਮ ਅਤੇ ਲੜਕੀ ਹਿੰਦੂ ਹੈ। ਇਹ ਦੋਵੇਂ ਮਿਲਣ ਲਈ ਮੰਦਰ ਪੁੱਜੇ ਸਨ। ਲੋਕਾਂ ਨੂੰ ਜਿਸ ਤਰ੍ਹਾਂ ਹੀ ਪਤਾ ਚੱਲਿਆ ਕਿ ਲੜਕਾ ਮੁਸਲਿਮ ਹੈ ਤਾਂ ਉਨ੍ਹਾਂ ਨੇ ਉਸ ਨੂੰ ਘੇਰਣਾ ਸ਼ੁਰੂ ਕਰ ਦਿੱਤਾ। ਇਸ ਵਿਚਕਾਰ ਜਦੋਂ ਲੜਕੀ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾ ਲੋਕਾਂ ਨੇ ਉਸ ਨੂੰ ਕੁੱਟ ਕੇ ਸਾਈਡ 'ਤੇ ਕਰ ਦਿੱਤਾ। 


ਲੋਕਾਂ ਦੀ ਭੀੜ ਵਧਦੀ ਗਈ ਤਾਂ ਉਨ੍ਹਾਂ ਨੇ ਮੁਸਲਿਮ ਲੜਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਵਿਚਕਾਰ ਸੂਚਨਾ ਮਿਲਣ 'ਤੇ ਸਬ ਇੰਸਪੈਕਟਰ ਗਗਨਦੀਪ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਵੀ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਸਥਿਤੀ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਗੁੱਸੇ 'ਚ ਸਨ। 
ਭੀੜ 'ਚ ਮੌਜੂਦ ਲੋਕ ਪੁਲਸ ਦੇ ਆਉਣ 'ਤੇ ਵੀ ਨਹੀਂ ਰੁੱਕੇ ਅਤੇ ਉਹ ਮੁਸਲਿਮ ਵਿਅਕਤੀ ਨੂੰ ਮਾਰਦੇ ਰਹੇ। ਵਿਅਕਤੀ ਨੂੰ ਬਚਾਉਣ ਲਈ ਗਗਨਦੀਪ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ। ਉਹ ਉਸ ਨੂੰ ਲੋਕਾਂ ਦੀ ਮਾਰ ਤੋਂ ਬਚਾਅ ਰਿਹਾ ਸੀ। ਉਨ੍ਹਾਂ ਨੇ ਵਿਅਕਤੀ ਦਾ ਸਿਰ ਹੱਥ ਨਾਲ ਲੁਕਾ ਲਿਆ ਤਾਂ ਜੋ ਉਸ ਨੂੰ ਕੁਝ ਨਾ ਹੋਵੇ।