ਨਗਰ ਕੌਂਸਲ ਦੀ ਟੀਮ ਨੇ ਦੁਕਾਨਾਂ ਅੱਗੇ ਨਾਜਾਇਜ਼ ਤੌਰ ''ਤੇ ਰੱਖਿਆ ਸਾਮਾਨ ਚੁਕਾਇਆ

06/03/2018 4:16:17 PM

ਕਪੂਰਥਲਾ (ਮਲਹੋਤਰਾ)— ਨਗਰ ਕੌਂਸਲ ਕਪੂਰਥਲਾ ਦੀ ਟੀਮ ਵੱਲੋਂ ਪੀ. ਸੀ. ਆਰ. ਅਤੇ ਸਿਟੀ ਪੁਲਸ ਦੀ ਸਹਾਇਤਾ ਨਾਲ ਪੁਰਾਣੀ ਸਬਜ਼ੀ ਮੰਡੀ ਖੇਤਰ 'ਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਨਾਜਾਇਜ਼ ਤੌਰ 'ਤੇ ਰੱਖਿਆ ਸਾਮਾਨ ਚੁਕਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਈ. ਓ. ਕੁਲਭੂਸ਼ਣ ਗੋਇਲ ਨੇ ਟੀਮ ਦੇ ਨਾਲ ਪੁਰਾਣੀ ਸਬਜ਼ੀ ਮੰਡੀ ਖੇਤਰ 'ਚ ਸਬਜ਼ੀ ਵਿਕਰੇਤਾਵਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਨਾਜਾਇਜ਼ ਤੌਰ 'ਤੇ ਰੱਖੇ ਸਾਮਾਨ ਨੂੰ ਕਰਮਚਾਰੀਆਂ ਦੀ ਸਹਾਇਤਾ ਨਾਲ ਉਠਾਇਆ ਗਿਆ। ਕਾਰਵਾਈ ਦੌਰਾਨ ਪੀ.  ਸੀ. ਆਰ. ਟੀਮ ਦੇ ਸਿਟੀ ਪੁਲਸ ਕਰਮਚਾਰੀ ਨਾਲ ਸਨ।
ਈ. ਓ. ਗੋਇਲ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਕਈ ਵਾਰ ਤਾੜਨਾ ਕੀਤੀ ਜਾ ਚੁੱਕੀ ਹੈ ਕਿ ਆਪਣਾ ਸਾਮਾਨ ਆਪਣੀ ਦੁਕਾਨਾਂ ਦੀ ਹਦੂਦ 'ਚ ਹੀ ਲਗਾਉਣ ਤਾਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਪੁਰਾਣੀ ਸਬਜ਼ੀ ਮੰਡੀ ਅਤੇ ਹੋਰਨਾਂ ਖੇਤਰਾਂ ਦੇ ਦੁਕਾਨਦਾਰ ਆਪਣੇ ਸਾਮਾਨ ਨੂੰ ਸੜਕਾਂ ਦੀਆਂ ਦੋਵੇਂ ਸਾਈਡਾਂ 'ਤੇ ਰੱਖ ਦਿੰਦੇ ਹਨ, ਜਿਸ ਨਾਲ ਆਏ ਦਿਨ ਲੋਕਾਂ ਦੇ ਚੱਲਣ ਦੇ ਲਈ ਸੜਕ ਘੱਟ ਹੋ ਰਹੀ ਹੈ। ਜਿਸ ਨਾਲ ਖੇਤਰ 'ਚ ਜਾਮ ਲੱਗਣਾ ਆਮ ਗੱਲ ਹੈ। ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦੇ ਚੇਅਰਪਰਸਨ ਮਾਣਯੋਗ ਮੰਜੂ ਰਾਣਾ ਦੇ ਆਦੇਸ਼ਾਂ'ਤੇ ਚਲਾਈ ਗਈ ਮੁਹਿੰਮ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਕੀਤਾ ਜਾਵੇਗਾ। 


ਮਾਲ ਰੋਡ ਅਤੇ ਹੋਰ ਖੇਤਰਾਂ 'ਚ ਨਾਜਾਇਜ਼ ਹੋਰਡਿੰਗ ਉਤਰਾਏ
ਨਗਰ ਕੌਂਸਲ ਦੀ ਟੀਮ ਵੱਲੋਂ ਮਾਲ ਰੋਡ ਤੇ ਹੋਰ ਖੇਤਰਾਂ 'ਚ ਨਾਜਾਇਜ਼ ਰੂਪ 'ਚ ਲੱਗੇ ਹੋਰਡਿੰਗਾਂ ਨੂੰ ਉਤਾਰਿਆ ਗਿਆ। ਕਰਮਚਾਰੀਆਂ ਦਾ ਇਕ ਦਲ ਟਰੈਕਟਰ ਟਰਾਲੀਆਂ ਸਮੇਤ ਉਨ੍ਹਾਂ ਦੇ ਨਾਲ ਸੀ। ਮੌਕੇ 'ਤੇ ਹੋਰਡਿੰਗ ਬੋਰਡ ਦੀ ਪਹਿਚਾਣ ਕਰਕੇ ਉਸ ਨੂੰ ਈ. ਓ. ਵੱਲੋਂ ਉਤਾਰਨ ਦੇ ਆਦੇਸ਼ ਦਿੱਤੇ ਗਏ।