ਹੁਣ ਇਨ੍ਹਾਂ ਕਾਰਾਂ ਦੀ ਖਰੀਦ ''ਤੇ ਮੋਦੀ ਸਰਕਾਰ ਤੁਹਾਨੂੰ ਦੇਵੇਗੀ 2.5 ਲੱਖ ਰੁਪਏ ਤਕ ਦੀ ਮਦਦ

05/16/2018 8:08:49 PM

ਨਵੀਂ ਦਿੱਲੀ—ਜੇਕਰ ਤੁਹਾਡੇ ਕੋਲ ਕੋਈ ਕਾਰ ਨਹੀਂ ਹੈ ਤਾਂ ਤੁਸੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਜਾਨਣ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਕੇਂਦਰ ਸਰਕਾਰ ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਨੂੰ ਪਹਿਲ ਦੇਣ ਲਈ ਜਲਦ ਹੀ ਇਕ ਵੱਡੀ ਯੋਜਨਾ ਦਾ ਐਲਾਨ ਕਰ ਸਕਦੀ ਹੈ। ਪੁਰਾਣੀ ਗੱਡੀਆਂ ਨੂੰ ਕਬਾੜ ਦੇ ਹਵਾਲੇ ਕਰਕੇ ਨਵੀਆਂ ਇਲੈਕਟ੍ਰਿਕ ਕਾਰਾਂ ਅਤੇ ਦੋ ਪਹੀਆ ਵਾਹਨ ਖਰੀਦਣ 'ਤੇ ਸਰਕਾਰ ਤੁਹਾਨੂੰ ਸਬਸਿਡੀ ਦੇਣ ਜਾ ਰਹੀ ਹੈ। ਪੈਟਰੋਲ ਜਾਂ ਡੀਜ਼ਲ ਕਾਰ ਨੂੰ ਸਕਰੈਪ ਕਰਕੇ ਇਲੈਕਟ੍ਰਿਕ ਕਾਰ ਖਰੀਦਣ 'ਤੇ ਸਰਕਾਰ 2.5 ਲੱਖ ਰੁਪਏ ਤਕ ਮਦਦ ਕਰੇਗੀ। ਉੱਥੇ 1.5 ਲੱਖ ਰੁਪਏ ਤਕ ਦੇ ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣ ਵਾਲਿਆਂ ਨੂੰ 30 ਹਜ਼ਾਰ ਰੁਪਏ ਤਕ ਸਬਸਿਡੀ ਦਿੱਤੀ ਜਾਵੇਗੀ। ਸਰਕਾਰ ਨੇ ਇਸ ਨੂੰ ਲੈ ਕੇ ਇਕ ਡਰਾਫਟ ਨੀਤੀ ਤਿਆਰ ਕੀਤੀ ਹੈ।


ਕੈਬ ਅਗਰੀਗੇਟਰ ਅਤੇ ਬੱਸ ਸੰਚਾਲਕਾਂ ਨੂੰ ਹਰਿਤ ਵਾਹਨਾਂ ਲਈ ਜ਼ਿਆਦਾ ਮਦਦ ਮਿਲੇਗੀ। ਟੈਕਸੀ ਦੇ ਰੂਪ 'ਚ ਚੱਲਣ ਲਈ 15 ਲੱਖ ਰੁਪਏ ਤਕ ਦੀ ਇਲੈਕਟ੍ਰਿਕ ਕਾਰ ਖਰੀਦਣ 'ਤੇ 1.5 ਤੋਂ 2.5 ਲੱਖ ਰੁਪਏ ਤਕ ਮਦਦ ਮਿਲੇਗਾ। ਇਹ ਇਲੈਕਟ੍ਰਿਕ ਅਤੇ ਹਾਈਬ੍ਰਿਡ ਗੱਡੀਆਂ ਲਈ 9,400 ਕਰੋੜ ਰੁਪਏ ਦੇ ਪੈਕੇਜ ਦਾ ਹਿੱਸਾ ਹੈ। ਯਾਤਰੀ ਵਾਹਨਾਂ ਅਤੇ ਦੋਪਹੀਆ ਵਾਹਨ ਦੇ ਖਰੀਦਣ 'ਤੇ ਅਗਲੇ ਪੰਜ ਸਾਲਾਂ 'ਚ ਸਰਕਾਰੀ ਮਦਦ 'ਤੇ ਕਰੀਬ 1500 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਕਰੀਬ 1000 ਕਰੋੜ ਰੁਪਏ ਨਾਲ ਦੇਸ਼ਭਰ 'ਚ ਚਾਰਜਿੰਗ ਸਟੇਸ਼ਨ ਬਣਾਉਣ ਦੀ ਯੋਜਨਾ ਹੈ।