ਇਹ ਹਨ ਮਸਕਾਰਾ ਲਗਾਉਣ ਦੇ ਸਹੀ ਤਰੀਕੇ

05/25/2018 4:54:41 PM

ਮੁੰਬਈ— ਆਪਣੀਆਂ ਅੱਖਾਂ ਨੂੰ ਸੁੰਦਰ ਅਤੇ ਆਕਰਸ਼ਕ ਬਨਾਉਣ ਲਈ ਔਰਤਾਂ ਕਈ ਤਰ੍ਹਾਂ ਦੇ ਸੁੰਦਰਤਾ ਉਤਪਾਦ ਦੀ ਵਰਤੋਂ ਕਰਦੀਆਂ ਹਨ। ਅੱਖਾਂ ਦਾ ਸਹੀ ਮੇਕਅੱਪ ਚਿਹਰੇ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਅੱਖਾਂ ਦੇ ਇਸ ਮੇਕਅੱਪ 'ਚ ਮਸਕਾਰਾ ਵੀ ਆਉਂਦਾ ਹੈ। ਉਂਝ ਤਾਂ ਮਸਕਾਰਾ ਲਗਾਉਣਾ ਬਹੁਤ ਆਸਾਨ ਹੈ ਪਰ ਕੁਝ ਔਰਤਾਂ ਮਸਕਾਰਾ ਲਗਾਉਣ ਸਮੇਂ ਥੋੜ੍ਹੀ ਗਲਤੀ ਕਰ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਮੇਕਅੱਪ ਖਰਾਬ ਲੱਗਦਾ ਹੈ। ਮਸਕਾਰਾ ਲਗਾਉਂਦੇ ਹੋਏ ਹੇਠ ਲਿਖੇ ਨੁਸਖੇ ਅਪਨਾਉਣੇ ਚਾਹੀਦੇ ਹਨ।

1. ਪਲਕਾਂ ਨੂੰ ਥੱਲ੍ਹੇ ਰੱਖੋ

ਜ਼ਿਆਦਾਤਰ ਔਰਤਾਂ ਮਸਕਾਰਾ ਲਗਾਉਂਦੇ ਹੋਏ ਪਲਕਾਂ ਉੱਪਰ ਵੱਲ ਕਰ ਲੈਂਦੀਆਂ ਹਨ, ਜੋ ਕਿ ਮਸਕਾਰਾ ਲਗਾਉਣ ਦਾ ਗਲਤ ਤਰੀਕਾ ਹੈ। ਮਸਕਾਰਾ ਲਗਾਉਂਦੇ ਹੋਏ ਹਮੇਸ਼ਾ ਪਲਕਾਂ ਥੱਲ੍ਹੇ ਵੱਲ ਰੱਖਣੀਆਂ ਚਾਹੀਦੀਆਂ ਹਨ।

2. ਪਾਊਡਰ ਲਗਾਓ

ਪਲਕਾਂ ਨੂੰ ਸੰਘਣਾ ਅਤੇ ਲੰਮਾ ਬਨਾਉਣ ਲਈ ਮਸਕਾਰਾ ਦਾ ਇਕ ਕੋਟ ਲਗਾਓ ਅਤੇ ਪਲਕਾਂ 'ਤੇ ਹਲਕਾ ਜਿਹਾ ਪਾਊਡਰ ਲਗਾਓ। ਇਸ ਦੇ ਬਾਅਦ ਮਸਕਾਰਾ ਦਾ ਇਕ ਹੋਰ ਕੋਟ ਲਗਾਉਣ ਨਾਲ ਇਹ ਸੰਘਣੀਆਂ ਅਤੇ ਸੁੰਦਰ ਦਿੱਸਣਗੀਆਂ।

3. ਸਹੀ ਦਿਸ਼ਾ

ਮਸਕਾਰਾ ਲਗਾਉਣ ਦੇ ਕਈ ਤਰੀਕੇ ਹੁੰਦੇ ਹਨ। ਕੁਝ ਔਰਤਾਂ ਮਸਕਾਰਾ ਬੁਰਸ਼ ਨੂੰ ਵਰਟੀਕਲ ਦਿਸ਼ਾ 'ਚ ਚਲਾਉਂਦੀਆਂ ਹਨ ਪਰ ਇਸ ਨੂੰ ਹੋਰੀਜੈਂਟਸ ਦਿਸ਼ਾ 'ਚ ਲਗਾਉਣ ਨਾਲ ਅੱਖਾਂ ਜਿਆਦਾ ਸੁੰਦਰ ਦਿੱਸਣਗੀਆਂ।

4. ਰੰਗ

ਕੁਝ ਔਰਤਾਂ ਦੇ ਸਿਰ ਦੇ ਵਾਲ ਭੂਰੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ 'ਤੇ ਉਸੇ ਰੰਗ ਦਾ ਮਸਕਾਰਾ ਲਗਾਉਣਾ ਚਾਹੀਦਾ ਹੈ।

5. ਮੇਕਅੱਪ

ਕਈ ਵਾਰੀ ਮਸਕਾਰਾ ਲਗਾਉਣ ਨਾਲ ਪਲਕਾਂ ਭਾਰੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਅੱਖਾਂ ਸਾਫ ਕਰਨੀਆਂ ਪੈਂਦੀਆਂ ਹਨ। ਇਸ ਤਰ੍ਹਾਂ ਚਿਹਰੇ ਦਾ ਮੇਕਅੱਪ ਖਰਾਬ ਹੋ ਜਾਂਦਾ ਹੈ ਅਤੇ ਅੱਖਾਂ ਕਾਲੀਆਂ ਹੋ ਜਾਂਦੀਆਂ ਹਨ। ਮਸਕਾਰਾ ਸੁੱਕਣ 'ਤੇ ਇਅਰਬਡ ਦੀ ਮਦਦ ਨਾਲ ਪਲਕਾਂ 'ਤੇ ਲੱਗਿਆ ਵਾਧੂ ਮਸਕਾਰਾ ਹਟਾ ਲਓ।

6. ਕਲਰਫੁੱਲ ਮਸਕਾਰਾ

ਅੱਖਾਂ ਨੂੰ ਜਿਆਦਾ ਖੂਬਸੂਰਤ ਬਨਾਉਣ ਲਈ ਦੋ ਰੰਗਾਂ ਦੇ ਮਸਕਾਰੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਨੀਲਾ ਅਤੇ ਕਾਲੇ ਰੰਗ ਦਾ ਮਸਕਾਰਾ ਚੁਣੋ।