ਮਾਰੂਤੀ ਸਿਆਜ਼ ਅਗਸਤ ਤੱਕ ਨਵਾਂ ਪੈਟਰੋਲ ਹਾਈਬ੍ਰਿਡ ਇੰਜਣ ਕਰੇਗੀ ਲਾਂਚ

05/12/2018 5:51:58 PM

ਜਲੰਧਰ-ਮਾਰੂਤੀ ਸੁਜ਼ੂਕੀ ਆਪਣੀ ਸੇਡਾਨ ਕਾਰ ਸਿਆਜ਼ ਦੇ ਫੇਸਲਿਫਟ ਮਾਡਲ 'ਤੇ ਕੰਮ ਕਰ ਰਹੀਂ ਹੈ। ਇਕ ਰਿਪੋਰਟ ਮੁਤਾਬਕ ਇਸ ਨੂੰ ਅਗਸਤ ਮਹੀਨੇ 'ਚ ਲਾਂਚ ਕੀਤਾ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਫੇਸਲਿਫਟ ਮਾਰੂਤੀ ਸਿਆਜ਼ ਪੈਟਰੋਲ 'ਚ ਐੱਸ. ਐੱਚ. ਵੀ. ਐੱਸ (SHVS ਮਾਈਲਡ ਹਾਈਬ੍ਰਿਡ) ਤਕਨਾਲੌਜੀ  ਮਿਲੇਗੀ।

 

ਫੀਚਰਸ-ਨਵੀਂ ਸਿਆਜ਼ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ ਨਵਾਂ 1.5 ਲਿਟਰ ਪੈਟਰੋਲ ਇੰਜਣ ਮਿਲ ਸਕਦਾ ਹੈ ਅਤੇ ਇਹ ਇੰਜਣ ਮੌਜੂਦਾ ਮਾਡਲ ਵਾਲੇ 1.4 ਲਿਟਰ ਪੈਟਰੋਲ ਇੰਜਣ ਦੀ ਜਗ੍ਹਾਂ ਲਵੇਗਾ। ਫੇਸਲਿਫਟ ਸਿਆਜ਼ ਕੰਪਨੀ ਦੀ ਪਹਿਲੀ ਕਾਰ ਹੋਵੇਗੀ, ਜਿਸ ਦੇ ਪੈਟਰੋਲ ਇੰਜਣ ਨਾਲ ਇਹ ਟੈਕਨਾਲੌਜੀ ਦਿੱਤੀ ਜਾਵੇਗੀ।

 

 

ਕੀਮਤ -
ਕੀਮਤ ਬਾਰੇ ਗੱਲ ਕਰੀਏ ਤਾਂ ਇਸ ਬਾਰੇ ਫਿਲਹਾਲ ਕੋਈ ਵੀ ਅਧਿਕਾਰਕ ਜਾਣਕਾਰੀ ਨਹੀਂ ਮਿਲੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵੀਂ ਸਿਆਜ਼ ਪਹਿਲਾਂ ਤੋਂ ਥੋੜੀ ਮਹਿੰਗੀ ਹੋ ਸਕਦੀ ਹੈ। ਮੌਜੂਦਾ ਸਿਆਜ਼ ਦੀ ਕੀਮਤ 7.38 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 11.51 ਲੱਖ ਰੁਪਏ (ਐਕਸ-ਸ਼ੋਰੂਮ ਦਿੱਲੀ) ਤੱਕ ਜਾਂਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵੀਂ ਸਿਆਜ਼ ਦੇ ਫਰੰਟ ਅਤੇ ਰਿਅਰ ਬੰਪਰ 'ਚ ਵੀ ਬਦਲਾਅ ਹੋ ਸਕਦਾ ਹੈ।

 

ਕੁਝ ਸਮਾਂ ਪਹਿਲਾਂ ਸੁਜ਼ੂਕੀ ਨੇ ਇੰਡੋਨੇਸ਼ੀਆ ਮਾਰਕੀਟ 'ਚ ਪੇਸ਼ ਕੀਤਾ ਸੀ ਅਤੇ ਇਸ ਮਾਡਲ ਨੂੰ ਕਾਫੀ ਤਾਰੀਫ ਵੀ ਮਿਲੀ ਸੀ। ਇਸ 'ਚ ਵੀ ਨਵਾਂ 1.5 ਲਿਟਰ ਦੇ 15B ਪੈਟਰੋਲ ਇੰਜਣ ਲੱਗਾ ਹੈ। ਇਹ ਇੰਜਣ 104.7 ਪੀ. ਐੱਸ. ਦੀ ਪਾਵਰ ਅਤੇ 138 ਐੱਮ. ਐੱਮ. ਜਾ ਟਾਰਕ ਦਿੰਦਾ ਹੈ। ਮੌਜੂਦਾ ਸਿਆਜ਼ ਦੀ ਗੱਲ ਕਰੀਏ ਤਾਂ ਇਸ 'ਚ 1.4 ਲਿਟਰ ਦਾ ਪੈਟਰੋਲ ਇੰਜਣ ਲੱਗਾ ਹੈ ਜੋ 92 ਪੀ. ਐੱਸ. ਦੀ ਪਾਵਰ ਅਤੇ 130 ਐੱਨ. ਐੱਮ. ਦਾ ਟਾਰਕ ਦਿੰਦਾ ਹੈ।

 

ਇੰਜਣ ਦੇ ਬਾਰੇ 'ਚ ਜਾਣ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਾਰ ਮੌਜੂਦਾ ਮਾਡਲ ਦੇ ਮੁਕਾਬਲੇ ਜਿਆਦਾ ਪਾਵਰਫੁਲੱ ਹੋਵੇਗੀ। ਇਸ ਦੇ ਨਾਲ ਨਵੇਂ ਮਾਡਲ ਦੀ ਮਾਈਲੇਜ 'ਚ ਵੀ ਵਾਧਾ ਹੋਵੇਗਾ। ਨਵੀਂ ਸਿਆਜ਼ ਦਾ ਮੁਕਾਬਲਾ ਹੁੰਡਾਈ ਦੀ ਵਰਨਾ ਅਤੇ ਹੋਂਡਾ ਦੀ ਸਿਟੀ ਨਾਲ ਹੋਵੇਗਾ।