ਮਾਰਕਫੈੱਡ ਅਦਾਰੇ ਦੇ ਬੂਥ ਦਾ ਸਥਾਨਕ ਸ਼ਹਿਰ ''ਚ ਐੱਸ.ਡੀ.ਐੱਮ ਨੇ ਕੀਤਾ ਉਦਘਾਟਨ

05/25/2018 11:07:01 AM

ਬੁਢਲਾਡਾ (ਮਨਜੀਤ) — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਘਰ ਨੂੰ ਨੌਕਰੀ ਦੇਣ ਦੇ ਵਾਅਦੇ ਤਹਿਤ ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਐੱਮ.ਡੀ ਰਾਹੁਲ ਤਿਵਾੜੀ ਦੀ ਯੋਗ ਅਗਵਾਈ ਹੇਠ ਮਾਰਕਫੈੱਡ ਅਦਾਰੇ ਵੱਲੋਂ ਸ਼ਹਿਰ ਬੁਢਲਾਡਾ 'ਚ ਪਹਿਲਾ ਘਰੇਲੂ ਵਸਤਾਂ ਦਾ ਬੂਥ ਮਾਰਕਫੈੱਡ ਦਫਤਰ ਵਿਖੇ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਰੀਬਨ ਕੱਟ ਕੇ ਕੀਤਾ ਤੇ ਖੁਦ ਬੂਥ 'ਚੋਂ ਮਾਰਕਫੈੱਡ ਦਾ ਘਰੇਲੂ ਵਸਤਾਂ ਦਾ ਸਮਾਨ ਖਰੀਦ ਕੇ ਸ਼ੁਰੂਆਤ ਕੀਤੀ । ਇਸ ਮੌਕੇ ਮਾਰਕਫੈੱਡ ਅਦਾਰੇ ਵੱਲੋਂ ਜਾਰੀ ਕੀਤਾ ਨਿਯੁਕਤੀ ਪੱਤਰ ਸ਼ਹਿਰ ਦੇ ਦੀਪਕ ਕੁਮਾਰ ਪੁੱਤਰ ਸੱਤਪਾਲ ਨੂੰ ਸੌਂਪਿਆਂ ਗਿਆ । ਇਸ ਤੋਂ ਪਹਿਲਾਂ ਬੂਥ ਦੀ ਆਰੰਭਤਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਗੁਰੁ ਦਾ ਓਟ ਆਸਰਾ ਲਿਆ । ਇਸ ਮੌਕੇ ਐੱਸ.ਡੀ.ਐੱਮ ਸ : ਗੁਰਸਿਮਰਨ ਸਿੰਘ ਢਿੱਲੋਂ ਅਤੇ ਮਾਰਕਫੈੱਡ ਦੇ ਮੈਨੇਜਰ ਹਰਪਾਲ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਵੱਲੋਂ ਅਨੇਕਾਂ ਹੀ ਘਰੇਲੂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ, ਕੀਮਤ ਪੱਖੌਂ ਹੋਰਨਾਂ ਕੰਪਨੀਆਂ ਮੁਕਾਬਲੇ ਰੇਟ ਘੱਟ ਹਨ ਅਤੇ ਕੁਆਲਟੀ ਵਧੀਆ ਹੋਣ ਕਾਰਨ ਵੇਰਕਾ ਅਦਾਰੇ ਨਾਲ ਵੀ ਮਾਰਕਫੈੱਡ ਦਾ ਕਾਰੋਬਾਰ ਜੋੜਿਆ ਹੈ । ਇਸ ਮੌਕੇ ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਮੈਨੇਜਰ ਹਰਪਾਲ ਸਿੰਘ, ਪਨਗ੍ਰੇਨ ਦੇ ਇੰ:ਜਸਵੀਰ ਸਿੰਘ, ਵੇਅਰ ਹਾਊਸ ਇੰ:ਦੇ ਵਿਸ਼ਾਲ ਕੁਮਾਰ, ਮਾਰਕਫੈੱਡ ਦੇ ਗੁਰਦਿਆਲ ਸਿੰਘ ਬਰੇਟਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ ।