ਪ੍ਰੈੱਸ ਕਲੱਬ ਮਾਨਸਾ ਦੇ ਪ੍ਰਧਾਨ ਨਵਦੀਪ ਸਿੰਘ ਨੂੰ ਗਹਿਰਾ ਸਦਮਾ, ਤਾਏ ਦਾ ਦਿਹਾਂਤ

05/17/2018 6:01:42 PM

ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) — ਜ਼ਿਲਾ ਮਾਨਸਾ ਪ੍ਰੈੱਸ ਕਲੱਬ ਦੇ ਪ੍ਰਧਾਨ ਪੱਤਰਕਾਰ ਨਵਦੀਪ ਸਿੰਘ ਆਹਲੁਵਾਲੀਆ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਤਾਇਆ ਓਮ ਪ੍ਰਕਾਸ਼ ਦੀ ਅਚਾਨਕ ਮੌਤ ਹੋ ਗਈ । ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਮਿਰਤ ਕੌਰ ਬਾਦਲ, ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਬੁਢਲਾਡਾ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਮਾਲਵਾ ਜੋਨ ਦੇ ਯੂਥ ਦੇ ਆਗੂ ਰਘੁਵੀਰ ਸਿੰਘ ਮਾਨਸਾ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਚੇਅਰਮੈਨ ਪ੍ਰੇਮ ਕੁਮਾਰ ਅਰੋੜਾ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਅੋਲਖ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਯੂਥ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਾੜਾ, ਸੀਨੀਅਰ ਪੱਤਰਕਾਰ ਗੁਰਚੇਤ ਫੱਤੇਵਾਲੀਆ (ਅਜੀਤ), ਪੱਤਰਕਾਰ ਜੋਗਿੰਦਰ ਸਿੰਘ ਮਾਨ (ਪੰਜਾਬੀ ਟ੍ਰਿਬਿਊਨ), ਜੱਗ ਬਾਣੀ ਦੇ ਪੱਤਰਕਾਰ ਸੰਦੀਪ ਮਿੱਤਲ, ਪੰਜਾਬੀ ਜਾਗਰਣ ਦੇ ਜਗਤਾਰ ਸਿੰਘ ਧੰਜਲ, ਟੀ.ਵੀ ਚੈੱਨਲ ਦੇ ਪੱਤਰਕਾਰ ਬਲਦੇਵ ਸ਼ਰਮਾ ਬਰੇਟਾ, ਅਮਰਜੀਤ ਮਾਖਾ, ਗੁਰਸੇਵਕ ਸਿੰਘ ਅਕਲੀਆ, ਮਨਜੀਤ ਸਿੰਘ ਮਸੌਣ (ਜੱਗ ਬਾਣੀ) ਤੋਂ ਇਲਾਵਾ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ, ਯੂਥ ਕਲੱਬਾਂ ਦੇ ਆਗੂਆਂ ਨੇ ਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਲੀਆ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।