ਮਨਮੋਹਨ ਸਿੰਘ ਅਰਥ ਸ਼ਾਸਤਰੀ ਤੇ ਮੋਦੀ ਅਨਰਥ ਸ਼ਾਸਤਰੀ : ਸਿੱਧੂ

05/25/2018 5:47:43 PM

ਜਲੰਧਰ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਏ ਵਾਧੇ ਤੋਂ ਬਾਅਦ ਕਾਂਗਰਸ ਲਗਾਤਾਰ ਭਾਜਪਾ ਨੂੰ ਘੇਰ ਰਹੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਭਾਜਪਾ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੋਹਲੇ ਗਾਉਂਦਿਆਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਾਰ ਕੀਤਾ। ਇਸ ਮੌਕੇ ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਰਥ ਸ਼ਾਸਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਨਰਥ ਸ਼ਾਸਤਰੀ ਕਰਾਰ ਦਿੱਤਾ। 
ਦੱਸਣਯੋਗ ਹੈ ਕਿ ਬੀ.ਜੇ.ਪੀ. ਦੇ 26 ਮਈ ਨੂੰ ਸੱਤਾ 'ਚ ਚਾਰ ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਨੂੰ ਲੈ ਕੇ ਕਾਂਗਰਸ ਬੀ.ਜੇ.ਪੀ. ਖਿਲਾਫ ਪ੍ਰਦਰਸ਼ਨ ਕਰਨ ਜਾ ਰਹੀ ਹੈ ਤੇ ਇਸ ਦਿਨ ਨੂੰ ਵਿਸ਼ਵਾਸ਼ਘਾਤ ਦੇ ਦਿਵਸ ਵਜੋਂ ਮਨਾਵੇਗੀ।