ਲਾਂਚ ਤੋਂ ਪਹਿਲਾਂ ਮਹਿੰਦਰਾ TUV300 Plus ਦੀ ਕੀਮਤ ਦਾ ਹੋਇਆ ਖੁਲਾਸਾ

05/25/2018 4:26:05 PM

ਜਲੰਧਰ— ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਭਾਰਤ 'ਚ ਆਪਣੀ ਇਕ ਨਵੀਂ ਐੱਸ.ਯੂ.ਵੀ. ਨੂੰ ਲਾਂਚ ਕਰਨ ਵਾਲੀ ਹੈ। ਇਸ ਐੱਸ.ਯੂ.ਵੀ. ਦਾ ਨਾਂ ਟੀ.ਯੂ.ਵੀ. 300 ਪਲੱਸ ਹੈ ਅਤੇ ਮਹਿੰਦਰਾ ਦੀ ਵੈੱਬਸਾਈਟ 'ਤੇ ਇਸ ਦੇ ਸਿੰਗਲ 'ਪੀ4' ਵੇਰੀਐਂਟ ਦੀ ਨਵੀਂ ਦਿੱਲੀ 'ਚ ਐਕਸ-ਸ਼ੋਅਰੂਮ ਕੀਮਤ 9.69 ਲੱਖ ਰੁਪਏ ਦਿਖਾਈ ਗਈ ਹੈ। ਇਹ ਸਬ 4-ਮੀਟਰ ਟੀ.ਯੂ.ਵੀ. ਦਾ ਵੱਡਾ ਵਰਜ਼ਨ ਹੈ ਅਤੇ ਟੀ.ਯੂ.ਵੀ.300 ਪਲੱਸ 'ਚ ਇੰਜਣ ਵੀ ਜ਼ਿਆਦਾ ਪਾਵਰਫੁੱਲ ਲਗਾਇਆ ਗਿਆ ਹੈ। ਹਾਲਾਂਕਿ ਇਸ ਕਾਰ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਅਜੇ ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਜੂਨ 'ਚ ਵਿਕਰੀ ਲਈ ਉਤਾਰਿਆ ਜਾਵੇਗਾ। 

ਉਥੇ ਹੀ ਟੀ.ਯੂ.ਵੀ.300 ਪਲੱਸ ਦਾ ਬ੍ਰੋਸ਼ਰ ਅਤੇ ਸਪੈਸੀਫਿਕੇਸ਼ਨ ਡੀਟੇਲ ਆਨਲਾਈਨ ਪਹਿਲਾਂ ਹੀ ਲੀਕ ਹੋ ਚੁੱਕੇ ਹਨ। ਜਿਸ ਨਾਲ ਇਸ ਕਾਰ ਦੇ ਸਪੈਸੀਫਿਕੇਸ਼ੰਸ ਦਾ ਲਾਂਚ ਤੋਂ ਪਹਿਲਾਂ ਹੀ ਖੁਲਾਸਾ ਹੋ ਚੁੱਕਾ ਹੈ। ਮਹਿੰਦਰਾ ਟੀ.ਯੂ.ਵੀ.300 ਪਲੱਸ 'ਚ 2.2 ਲੀਟਰ m8awk ਡੀਜ਼ਲ ਇੰਜਣ ਦਿੱਤਾ ਜਾਵੇਗਾ। ਇੰਜਣ 6 ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਹੈ। ਇਸ ਵਿਚ ਫਿਲਹਾਲ ਏ.ਐੱਮ.ਟੀ. ਮਤਲਬ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਨਹੀਂ ਦਿੱਤਾ ਜਾਵੇਗਾ। 

ਦੱਸਿਆ ਜਾ ਰਿਹਾ ਹੈ ਕਿ ਮਹਿੰਦਰਾ ਟੀ.ਯੂ.ਵੀ.300 ਪਲੱਸ ਸਟੈਂਡਰਡ ਟੀ.ਯੂ.ਵੀ. ਮਾਡਲ ਤੋਂ ਇਕਦਮ ਅਲੱਗ ਹੋਵੇਗੀ। ਪਿੱਛੇ ਰਾਊਂਡਰੈਪਡ ਟੇਲ ਲਾਈਟਸ ਦਿਸਣਗੀਆਂ। ਇਸ ਵਿਚ ਪਾਵਰ ਸਟੀਅਰਿੰਗ, ਪਾਵਰ ਵਿੰਡੋਜ਼, ਸੈਂਟਰਲ ਲਾਕਿੰਗ, ਦੋ 12 ਵੋਲਟ ਚਾਰਜਿੰਗ ਸ਼ਾਕਿਟਸ ਆਦਿ ਫੀਚਰਸ ਦਿੱਤੇ ਜਾਣਗੇ। ਇਸ ਵਿਚ 9 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਹੈ। ਨਵੀਂ ਟੀ.ਯੂ.ਵੀ.300 ਪਲੱਸ ਨੂੰ ਮਹਿੰਦਹਾ ਟੀ.ਯੂ.ਵੀ.300 ਅਤੇ ਸਕਾਰਪਿਓ ਦੇ ਵਿਚ ਪਲੇਸ ਕਰੇਗੀ।