ਜ਼ਮੀਨਾਂ ਦੀਆਂ ਰਜਿਸਟਰੀਆਂ ''ਚ ਪਾਰਦਰਸ਼ਤਾ ਲਿਆਉਣ ਲਈ ਉਪਰਾਲੇ ਜਾਰੀ : ਸਰਕਾਰੀਆਂ

06/06/2018 1:58:26 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਪੰਜਾਬ ਸਰਕਾਰ ਦੇ ਮਾਲ, ਜਲ ਸਰੋਤ ਅਤੇ ਖਣਜ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਪਿੰਡ ਭਾਕੀਕੇ ਵਿਖੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਮੀਨੀ ਰਜਿਸਟਰੀਆਂ 'ਚ ਹੋ ਰਹੀਆਂ ਧਾਦਲੀਆਂ ਨੂੰ ਖਤਮ ਕਰਨ ਲਈ ਅਤੇ ਇਸ ਕੰਮ 'ਚ ਪਾਰਦਰਸ਼ਤਾ ਲਿਆਉਣ ਲਈ ਆਨਲਾਇਨ ਰਜਿਸਟਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਲੋੜੀਦੀਆਂ ਤਰੁਟੀਆਂ ਨੂੰ ਦੂਰ ਕਰਕੇ ਜਲਦ ਹੀ ਇਸ ਮਿਸ਼ਨ ਨੂੰ ਸਿਰੇ ਲਗਾਇਆ ਜਾਵੇਗਾ। 
ਇਸ ਦੌਰਾਨ ਆਨਲਾਇਨ ਰਜਿਸਟਰੀਆਂ ਦੀ ਵਿਰੋਧਤਾ ਦੇ ਪੁੱਛੇ ਇਕ ਸੁਆਲ ਦੇ ਜੁਆਬ 'ਚ ਉਨ੍ਹਾਂ ਕਿਹਾ ਕਿ ਹਰ ਚੰਗੇ ਕੰਮ ਦੀ ਵਿਰੋਧਤਾ ਹੁੰਦੀ ਹੈ ਪਰ ਆਉਣ ਵਾਲੇ ਸਮੇ 'ਚ ਇਸ ਦੇ ਵਧੀਆਂ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਦਾ ਦਰਦ ਸਮਝਦੀ ਹੈ ਅਤੇ ਨਹਿਰੀ ਪਾਣੀ ਟੇਲਾ ਤੱਕ ਪਹੁੰਚਦਾ ਕਰਨ ਲਈ ਹਰ ਤਰਾਂ ਦੇ ਸੰਭਵ ਉਪਰਾਲੇ ਕਰ ਰਹੀ ਹੈ। ਇਸ ਸਮੇਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਧਰਮਕੋਟ, ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਆਦਿ ਹਾਜ਼ਰ ਸਨ।