ਕਠੂਆ ਗੈਂਗਰੇਪ: ਦਿੱਲੀ ਹਾਈਕੋਰਟ ਨੇ ਗੂਗਲ, ਫੇਸਬੁੱਕ, ਟਵਿੱਟਰ ਨੂੰ ਭੇਜਿਆ ਨੋਟਿਸ

05/18/2018 4:29:11 PM

ਨਵੀਂ ਦਿੱਲੀ— ਕਠੂਆ ਗੈਂਗਰੇਪ ਕੇਸ ਦੀ ਸੁਣਵਾਈ ਕਰ ਰਹੀ ਦਿੱਲੀ ਹਾਈਕੋਰਟ ਨੇ ਗੂਗਲ, ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਇਨ੍ਹਾਂ ਸੋਸ਼ਲ ਸਾਈਟ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਕਠੂਆ ਗੈਂਗਰੇਪ ਪੀੜਤਾ ਦੀ ਪਛਾਣ ਕਿਉਂ ਉਜ਼ਾਗਰ ਕੀਤੀ। ਮਾਮਲੇ ਦੀ ਅਗਲੀ ਸੁਣਵਾਈ 29 ਮਈ ਨੂੰ ਹੋਵੇਗੀ।
ਜਾਣਕਾਰੀ ਮੁਤਾਬਕ ਕਠੂਆ ਗੈਂਗਰੇਪ ਕੇਸ 'ਚ ਪੀੜਤਾ ਦਾ ਨਾਮ ਉਜ਼ਾਗਰ ਹੋਣ ਨੂੰ ਲੈ ਕੇ ਹਾਈਕੋਰਟ ਬਹੁਤ ਗੰਭੀਰ ਹੈ। ਹਾਈਕੋਰਟ ਨੇ ਇਸ ਮਾਮਲੇ 'ਤੇ ਹੁਣ ਸਾਰੀਆਂ ਸੋਸ਼ਲ ਸਾਈਟ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜ਼ਿਆਦਾਤਰ ਸੋਸ਼ਲ ਸਾਈਟਾਂ 'ਚ ਕਠੂਆ ਗੈਂਗਰੇਪ ਪੀੜਤਾ ਦਾ ਨਾਮ ਉਜ਼ਾਗਰ ਕਰ ਦਿੱਤਾ ਗਿਆ ਸੀ, ਇੱਥੇ ਹੀ ਨਹੀਂ ਕਈ ਸਾਈਟਾਂ 'ਤੇ ਬੱਚੀ ਦੀ ਮੌਤ ਦੇ ਬਾਅਦ ਦੀ ਤਸਵੀਰ ਵੀ ਚਲਾਈ ਜਾ ਰਹੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨੂੰ ਲੈਂਦੇ ਹੋਏ ਹਾਈਕੋਰਟ ਨੇ ਗੂਗਲ, ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਨੂੰ ਨੋਟਿਸ ਜਾਰੀ ਕੀਤਾ ਹੈ।