ਬੇਟਿਆਂ ਦੇ ਕਤਲ ਕੇਸ ''ਚ ਨਿਆਂ ਦੀ ਮੰਗ ਨੂੰ ਲੈ ਕੇ ਟਾਵਰ ''ਤੇ ਚੜ੍ਹਿਆ ਵਿਅਕਤੀ

05/22/2018 11:33:32 AM

ਰੋਹਤਕ— ਰੋਹਤਕ ਦੇ ਇੰਦਰਾ ਕਾਲੋਨੀ ਦਾ ਰਹਿਣ ਵਾਲਾ ਇਕ ਵਿਅਕਤੀ ਨਿਆਂ ਦੀ ਮੰਗ ਨੂੰ ਲੈ ਕੇ ਬੀ.ਐਸ.ਐਨ.ਐਲ ਟਾਵਰ 'ਤੇ ਚੜ੍ਹ ਗਿਆ। ਜਾਣਕਾਰੀ ਮੁਤਾਬਕ ਵਿਅਕਤੀ ਦੇ ਦੋ ਬੇਟਿਆਂ ਦਾ ਸਾਲ 2017 ਦੇ ਅਕਤੂਬਰ 'ਚ ਕਤਲ ਕੀਤਾ ਗਿਆ ਸੀ ਪਰ ਹੁਣ ਤੱਕ ਉਸ ਨੂੰ ਨਿਆਂ ਨਹੀਂ ਮਿਲ ਸਕਿਆ ਹੈ, ਜਿਸ ਕਾਰਨ ਵਿਅਕਤੀ ਨਾਰਾਜ਼ ਚੱਲ ਰਿਹਾ ਹੈ।
ਟਾਵਰ 'ਤੇ ਚੜ੍ਹੇ ਇੰਦਰਾ ਕਾਲੋਨੀ ਦੇ ਹਵਾ ਸਿੰਘ ਸੈਨੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ 'ਚ ਦੁਪਹਿਰ ਬਾਅਦ ਤੋਂ ਹੀ ਪ੍ਰਬੰਧਕੀ ਸਟਾਫ ਜੁੱਟਿਆ ਹੋਇਆ ਸੀ। ਟਾਵਰ 'ਤੇ ਚੜ੍ਹੇ ਹਵਾ ਸਿੰਘ ਸੈਨੀ ਨਾਲ ਫੋਨ 'ਤੇ ਜਦੋਂ ਅਧਿਕਾਰੀਆਂ ਨੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੇ ਦੋ ਬੇਟਿਆਂ ਦੇ ਕਤਲ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ।
ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਅਕਤੂਬਰ 2017 'ਚ ਹੋਏ ਡਬਲ ਮਰਡਰ ਕੇਸ 'ਚ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਹਵਾ ਸਿੰਘ ਸੈਨੀ ਕਰ ਰਿਹਾ ਹੈ ਉਹ ਕੋਰਟ ਤੋਂ ਜ਼ਮਾਨਤ 'ਤੇ ਬਾਹਰ ਹਨ। 
ਰਾਤੀ 9.30 ਵਜੇ ਪਰਿਵਾਰਕ ਮੈਬਰਾਂ ਨੇ ਇਸ ਵਿਅਕਤੀ ਨੂੰ ਸਮਝਾ ਕੇ ਟਾਵਰ ਤੋਂ ਹੇਠਾਂ ਉਤਾਰਿਆ। ਹਵਾ ਸਿੰਘ 6 ਘੰਟੇ ਤੱਕ ਟਾਵਰ 'ਤੇ ਚੜ੍ਹਿਆ ਰਿਹਾ। ਹਵਾ ਸਿੰਘ ਸੈਨੀ ਦੇ ਦੋ ਬੇਟੇ ਰਾਹੁਲ ਅਤੇ ਵਿਸ਼ਾਲ ਦਾ 23 ਅਕਤੂਬਰ 2017 ਨੂੰ ਕਤਲ ਹੋਇਆ ਸੀ।